ਪਰਮਿੰਦਰ ਸੋਢੀ (ਜਨਮ: 27 ਸਤੰਬਰ 1960) ਪੰਜਾਬੀ ਲੇਖਕ, ਕਵੀ ਅਤੇ ਸਾਹਿਤਕ ਤੇ ਦਾਰਸ਼ਨਿਕ ਪੁਸਤਕਾਂ ਦੇ ਅਨੁਵਾਦਕ ਹਨ। ਉਹ ਜਾਪਾਨ ਸ਼ਹਿਰ ਓਕਾਸਾ ਵਿੱਚ ਵੱਸਦਾ ਹੈ ਅਤੇ ਇਸ ਸਮੇਂ ਆਪਣੀ ਉਮਰ ਦੇ ਬਵੰਜਵੇਂ ਸਾਲ ਵਿੱਚ ਹੈ। ਪੰਜਾਬ ਦੇ ਸਾਹਿਤਕ ਜਗਤ ਵਿੱਚ ਜਾਪਾਨੀ ਕਾਵਿ-ਵਿਧਾ ਹਾਇਕੂ ਦੀ ਵਾਕਫੀਅਤ ਕਰਾਉਣ ਦਾ ਸਿਹਰਾ ਉਸਨੂੰ ਜਾਂਦਾ ਹੈ।
ਜੀਵਨ
ਪਰਮਿੰਦਰ ਸੋਢੀ ਦਾ ਜੱਦੀ ਪਿੰਡ ਚੰਡੀਗੜ੍ਹ ਦੇ ਨੇੜੇ ਦਿਆਲਪੁਰ ਸੋਢੀਆਂ ਹੈ। ਉਸ ਦਾ ਜਨਮ ਫਿਰੋਜ਼ਪੁਰ ਸ਼ਹਿਰ ਵਿੱਚ 27 ਸਤੰਬਰ 1960 ਨੂੰ ਪਿਤਾ ਰਾਜਿੰਦਰ ਸਿੰਘ ਸੋਢੀ ਤੇ ਮਾਤਾ ਸੰਤੋਸ਼ ਕੁਮਾਰੀ ਦੇ ਘਰ ਹੋਇਆ। ਬਚਪਨ ਨੰਗਲ ਡੈਮ ਲਈ ਮਸ਼ਹੂਰ ਸ਼ਹਿਰ ਨੰਗਲ ਵਿੱਚ ਬੀਤਿਆ। ਉਥੋਂ ਹੀ ਸਰਕਾਰੀ ਸਕੂਲ, ਨੰਗਲ ਤੋਂ ਉਸਨੇ 1976 ਵਿੱਚ ਮੈਟ੍ਰਿਕ ਕੀਤੀ ਅਤੇ ਕਾਲਜ ਦੀ ਵਿੱਦਿਆ ਅਨੰਦਪੁਰ ਸਾਹਿਬ ਖਾਲਸਾ ਕਾਲਜ ਤੋਂ ਹੋਈ। ਬੀ ਏ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ 1981 ਵਿੱਚ ਜਰਨਲਿਜ਼ਮ ਕਰਨ ਉੱਪਰੰਤ 1983 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੰਜਾਬੀ ਐਮ. ਏ. ਅਤੇ ਕੀਤੀ। ਸ਼ੇਖ ਬਾਬਾ ਫਰੀਦ ਚੇਅਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ 1984 ਤੋਂ 1986 ਡਾ .ਅਤਰ ਸਿੰਘ ਦੀ ਅਗਵਾਹੀ ਹੇਠ ਭਾਰਤੀ ਮੱਧਕਾਲੀ ਕਵਿਤਾ ਉੱਤੇ ਖੋਜ ਕਾਰਜ ਕੀਤਾ।
ਬਾਅਦ ਵਿੱਚ ਪੰਜਾਬ ਦੀ ਬਿਗੜੀ ਸਥਿਤੀ ਕਰ ਕੇ ਉਹ ਪੀ ਐਚ ਡੀ ਵਿੱਚੇ ਛੱਡ 1986 ਵਿੱਚ ਜਾਪਾਨ ਚਲਿਆ ਗਿਆ ਅਤੇ ਉਥੇ ਹੀ ਆਪਣਾ ਬਿਜਨੈੱਸ ਸਥਾਪਤ ਕਰ ਲਿਆ।[1]

ਰਚਨਾਵਾਂ
ਕਾਵਿ-ਸੰਗ੍ਰਹਿ
- ਉਤਸਵ (1990)
- ਤੇਰੇ ਜਾਣ ਤੋਂ ਬਾਅਦ (2000)
- ਇੱਕ ਚਿੜੀ ਤੇ ਮਹਾਂਨਗਰ (2002)
- ਸਾਂਝੇ ਸਾਹ ਲੈਂਦਿਆਂ (2007)
- ਝੀਲ ਵਾਂਗ ਰੁਕੋ (2009)
- ਪੱਤੇ ਦੀ ਮਹਾਂਯਾਤਰਾ (2010)
- ਪਲ ਛਿਣ ਜੀਣਾ (2013)
- ਤੁਸੀਂ ਵੱਸਦੇ ਰਹੋ (2015)
- ਅਚਾਨਕ ਆਈ ਪੱਟਝੜ (2017)
- ਬਰਸਦੇ ਨੀਕਲਣ (2018)
ਅਨੁਵਾਦ
- ਕਥਾ ਜਾਪਾਨੀ (1993)
- ਸੱਚਾਈਆਂ ਦੇ ਆਰ ਪਾਰ (1993)
- ਜਾਪਾਨੀ ਹਾਇਕੂ ਸ਼ਾਇਰੀ (ਚੋਣ, ਅਨੁਵਾਦ ਤੇ ਸੰਪਾਦਨ, 2000)
- ਧੱਮਪਦ (ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ, 2003)[2]
- ਅਜੋਕੀ ਜਾਪਾਨੀ ਕਵਿਤਾ (2007)
- ਅਸ਼ਟਾਵਕਰ ਗੀਤਾ (2013)
ਕੋਸ਼
- ਸੰਸਾਰ ਪ੍ਰਸਿੱਧ ਮੁਹਾਵਰੇ (2007)[3]
- ਸੰਸਾਰ ਪ੍ਰਸਿਧ ਕਥਨ (2014)
- ਮੇਰਾ ਸ਼ਬਦਕੋਸ਼ (2018)
ਵਾਰਤਕ
- ਚੀਨੀ ਦਰਸ਼ਨ: ਤਾਓਵਾਦ (1997)
- ਰੱਬ ਦੇ ਡਾਕੀਏ (2005, 2007, 2014)[2]
- ਕੁਦਰਤ ਦੇ ਡਾਕੀਏ (2013)
- ਜ਼ਿੰਦਗੀ, ਕਲਾ ਅਤੇ ਸਾਹਿਤ (ਲੰਮੀ ਸਾਹਿਤਕ ਇੰਟਰਵਿਊ)
ਗਲਪ
- ਬਾਬਾਣੀਆਂ ਕਹਾਣੀਆਂ (2016)
ਸਾਹਿਤਕ ਇਨਾਮ
- ਬਾਲ ਸਾਹਿਤ ਪੁਰਸ਼ਕਾਰ (ਨੈਸ਼ਨਲ ਕੌਂਸਲ ਆਫ ਐੱਜੂਕੈਸ਼ਨ ਰੀਸ਼ਰਚ ਐਂਡ ਟਰੇਨਿੰਗ, ਨਵੀਂ ਦਿੱਲੀ ਭਾਰਤ ਸਰਕਾਰ) - 1986-87
- ਸ਼੍ਰੋਮਣੀ ਸਾਹਿਤਕਾਰ ਪੁਰਸਕਾਰ (ਪੰਜਾਬ ਸਰਕਾਰ)[4] - 2007