Product details
ਜਾਰਜ ਆਰਵੈੱਲ, ਜਿਸ ਦਾ ਅਸਲੀ ਨਾਮ ਐਰਿਕ ਬਲੇਅਰ ਸੀ, ਦਾ ਜਨਮ ਸਾਲ 1903 ਵਿਚ ਭਾਰਤ ਵਿਚ ਹੋਇਆ। ਏਟਨ ਵਿਚ ਵਿੱਦਿਆ ਪ੍ਰਾਪਤ ਕਰਨ ਉਪਰੰਤ ਉਸ ਨੇ ਕੁਝ ਸਾਲਾਂ ਲਈ ਬਰਮਾ ਵਿਚ ਇੱਕ ਪੁਲੀਸ ਅਫ਼ਸਰ ਵਜੋਂ ਨੌਕਰੀ ਕੀਤੀ ਜਿਥੋਂ ਉਹ ਪੈਰਿਸ ਚਲਾ ਗਿਆ। ਫਿਰ ਇੰਗਲੈਂਡ ਆ ਕੇ ਉਸ ਨੇ ਇੱਕ ਸਕੂਲ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਸਾਲ 1937 ਵਿਚ ਉਹ ਰਿਪਬਲੀਕਨਜ਼ ਲਈ ਲੜਨ ਵਾਸਤੇ ਸਪੇਨ ਚਲਾ ਗਿਆ ਅਤੇ ਲੜਾਈ ਵਿਚ ਜ਼ਖਮੀ ਹੋ ਗਿਆ। ਦੂਸਰੇ ਵਿਸ਼ਵ ਯੁੱਧ ਦੌਰਾਨ ਉਹ ਹੋਮ ਗਾਰਡ ਦਾ ਮੈਂਬਰ ਸੀ ਅਤੇ ਬੀ.ਬੀ:ਸੀ. ਲਈ ਕੰਮ ਕਰ ਰਿਹਾ ਸੀ। ਸਾਲ 1943 ਵਿਚ 'ਟ੍ਰਿਬਿਊਨ' ਦੇ ਸਟਾਫ਼ ਵਿਚ ਸ਼ਾਮਲ ਹੋ ਕੇ ਉਸ ਨੇ ਸਿਆਸੀ ਅਤੇ ਸਾਹਿਤਕ ਵਿਸ਼ਿਆਂ ਉੱਪਰ ਨਿਯਮਤ ਤੌਰ ਤੇ ਲਿਖਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਹ 'ਓਬਜ਼ਰਵਰ' ਦਾ ਪੱਕਾ ਕਾਲਮ-ਨਵੀਸ ਬਣ ਗਿਆ ਅਤੇ ਇਸ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਫਰਾਂਸ ਅਤੇ ਜਰਮਨੀ ਵਿਚ ਕੰਮ ਕੀਤਾ। ਉਸ ਦੀ ਸਾਲ 1950 ਵਿਚ ਲੰਡਨ ਵਿਚ ਮੌਤ ਹੋ ਗਈ। "ਐਨੀਮਲ ਫਾਰਮ" ਅਤੇ "ਉਨੀਂ ਸੌ ਚੁਰਾਸੀ” ਉਸ ਦੀਆਂ ਸਭ ਤੋਂ ਵੱਧ ਮਕਬੂਲ ਗਲਪ ਰਚਨਾਵਾਂ ਹਨ।
ਪਰੀ ਕਹਾਣੀ ਦੀ ਸ਼ੈਲੀ ਵਿਚ ਲਿਖਿਆ ਇਹ ਛੋਟਾ ਜਿਹਾ ਨਾਵਲ ਇੱਕ ਰਾਜਨੀਤਕ ਵਿਅੰਗ ਹੋਣ ਦੇ ਨਾਲ-ਨਾਲ ਇਕ ਨੀਤੀ-ਕਥਾ ਵਜੋਂ ਵੀ ਪ੍ਰਸਿੱਧ ਹੋਇਆ ਹੈ। ਇਸ ਦੀ ਪਿੱਠ-ਭੂਮੀ ਵਿਚ ਭਾਵੇਂ ਰੂਸੀ ਇਨਕਲਾਬ ਅਤੇ ਉੱਥੇ ਸਥਾਪਿਤ ਹੋਇਆ ਸਮਾਜਵਾਦ ਹੈ ਪਰ ਅਸਲ ਵਿਚ ਇਹ ਕਿਸੇ ਵੀ ਨਿਰੰਕੁਸ਼ ਰਾਜ ਵਿਚ ਸਧਾਰਨ ਲੋਕਾਂ ਉੱਪਰ ਹੋਣ ਵਾਲੇ ਜ਼ੁਲਮਾਂ ਦੀ ਮੂੰਹ ਬੋਲਦੀ ਤਸਵੀਰ ਹੈ। ਨੇਤਾ ਲੋਕ, ਵੱਡੇ-ਵੱਡੇ ਨਾਹਰਿਆਂ ਅਤੇ ਮਿੱਠੇ ਮਿੱਠੇ ਲਾਰਿਆਂ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਬੁੱਧੂ ਬਣਾ ਕੇ ਉਹਨਾਂ ਦਾ ਸੋਸ਼ਣ ਕਰਦੇ ਹਨ ਅਤੇ ਸ਼ਾਸਕ ਸ਼੍ਰੇਣੀ ਵਿਰੁੱਧ ਬੋਲਣ ਤੋਂ ਰੋਕਦੇ ਹਨ, ਦਾ ਲੇਖਕ ਦੁਆਰਾ ਬਹੁਤ ਹੀ ਰੌਚਿਕ ਅਤੇ ਯਥਾਰਥਿਕ ਚਿਤਰਣ ਕੀਤਾ ਗਿਆ ਹੈ। ਇਹ ਨਾਵਲ ਲੇਖਕ ਦੀ ਕਲਪਨਾ ਸ਼ਕਤੀ ਅਤੇ ਸਿਆਸੀ ਅਥਵਾ ਮਨੋਵਿਗਿਆਨਕ ਸੂਝ ਦਾ ਸਿਖਰ ਹੈ। ਇਸ ਤੋਂ
Similar products