Search for products..

Home / Categories / Explore /

Baba Nanak by Sohan Singh Seetal

Baba Nanak by Sohan Singh Seetal




Product details

ਮੁਖਬੰਦ

 

ਫ਼ਰਾਂਸ ਦਾ ਮਸ਼ਹੂਰ ਵਿਚਾਰਵਾਨ ਜੀਨ ਜੈਕ ਰੂਸੋ ਲਿਖਦਾ ਹੈ ਕਿ ਬੱਚੇ ਦੇ ਮਨ 'ਤੇ ਜੋ ਪ੍ਰਭਾਵ ਪਹਿਲੀ ਉਮਰੇ ਪੈ ਜਾਂਦੇ ਹਨ, ਉਹ ਸਾਰੀ ਉਮਰ ਨਹੀਂ ਮਿਟਦੇ। ਇਸ ਤੋਂ ਮੈਂ ਇਹ ਵਿਚਾਰ ਬਣਾਇਆ ਹੈ ਕਿ ਬੱਚੇ ਦੇ ਸਾਹਮਣੇ ਕਦੇ ਝੂਠ ਨਾ ਬੋਲੋ। ਇਹ ਸੋਚ ਕੇ ਕਿ ਅਜੇ ਉਹ ਤੁਹਾਡੀ ਗੱਲ ਸਮਝਣ ਜੋਗਾ ਨਹੀਂ, ਉਹਨੂੰ ਭੁਲੇਖਾ ਨਾ ਪਾਉ। ਹੋ ਸਕਦਾ ਹੈ, ਅੱਜ ਉਹ ਤੁਹਾਡੇ ਝੂਠ 'ਤੇ ਖੁਸ਼ ਹੋ ਜਾਵੇ ਤੇ ਉਸ ਝੂਠ ਨੂੰ ਹੀ ਸੱਚ ਮੰਨ ਲਵੇ। ਪਰ ਜਦੋਂ ਉਹ ਵੱਡਾ ਹੋਵੇਗਾ ਤੇ ਉਹਨੂੰ ਤੁਹਾਡੇ ਝੂਠ ਦਾ ਪਤਾ ਲੱਗ ਜਾਵੇਗਾ ਤਾਂ ਉਹਦੇ ਸਾਹਮਣੇ ਉਹ ਸਭ ਕੁਝ ਝੂਠ ਹੋ ਜਾਵੇਗਾ ਜੋ ਉਹਨੇ ਤੁਹਾਡੇ ਕੋਲੋਂ ਸੁਣਿਆ ਹੋਵੇਗਾ।

ਮੈਂ ਇਹ ਛੋਟੀ ਜੇਹੀ ਪੁਸਤਕ ਬੱਚਿਆਂ ਵਾਸਤੇ ਲਿਖੀ ਹੈ। ਇਸ ਵਿੱਚ ਵੀ ਮੈਂ ਅਨਹੋਣੀਆਂ ਕਰਾਮਾਤਾਂ ਨੂੰ ਥਾਂ ਨਹੀਂ ਦਿੱਤੀ। ਮੈਂ ਓਹਾ ਕੁਛ ਲਿਖਿਆ ਹੈ, ਜੋ ਮੈਂ ਆਪ 'ਸੱਚ' ਮੰਨਦਾ ਹਾਂ। ਮੈਂ ਯਤਨ ਇਹ ਕੀਤਾ ਹੈ ਕਿ ਹਰ ਗੱਲ ਸਰਲ ਬੋਲੀ ਤੇ ਸਾਦਾ ਢੰਗ ਨਾਲ ਲਿਖਾਂ ਜਿਵੇਂ ਬੱਚੇ ਸਮਝ ਸਕਣ। ਗੁਰੂ ਘਰ ਦੀ ਸ਼ਰਧਾ ਤੇ ਬੱਚਿਆਂ ਦਾ ਪਿਆਰ, ਇਹ ਦੋ ਹੀ ਮਨੋਰਥ ਹਨ ਮੇਰੇ। ਧੰਨ ਗੁਰੂ ਨਾਨਕ।

ਸੀਤਲ ਭਵਨ, ਮਾਡਲ ਗਰਾਮ,

ਲੁਧਿਆਣਾ - 2

ਸੋਹਣ ਸਿੰਘ ਸੀਤਲ

4-5-1974


Similar products


Home

Cart

Account