Search for products..

Home / Categories / Explore /

BOL MARDANYA

BOL MARDANYA




Product details

ਕੁਰਅਤੁੱਲਐਨ ਹੈਦਰ ਨੇ ਜਿਵੇਂ 'ਅੱਗ ਦਾ ਦਰਿਆ' ਵਿੱਚ ਉਰਦੂ ਭਾਸ਼ਾ ਨੂੰ ਵਰਤਿਆ ਹੀ ਨਹੀਂ ਸਿਰਜਿਆ ਵੀ ਹੈ; ਉਸੇ ਤਰ੍ਹਾਂ ਮੰਡ ਨੇ ਪੰਜਾਬੀ ਭਾਸ਼ਾ ਨੂੰ ਬਹੁਅਰਥਕ, ਕਿਤੇ ਨਾਟਕੀ, ਕਿਤੇ ਕਾਵਿਕ, ਕਿਤੇ ਪ੍ਰਤੀਕਾਂ ਰਾਹੀਂ ਸਿਰਜਿਆ ਵੀ ਹੈ। ਜਿਸ ਤੋਂ ਮੰਡ ਦੀ ਸੋਚ ਅਤੇ ਸਮਝ ਦੀ ਸਮਰੱਥਾ ਦਾ ਪਤਾ ਲੱਗਦਾ ਹੈ।

-ਡਾ. ਦਲੀਪ ਕੌਰ ਟਿਵਾਣਾ

'ਬੋਲ ਮਰਦਾਨਿਆ' ਨਾਵਲ ਦਾ ਛਪਣਾ ਸਾਧਾਰਨਤਾ ਵਾਪਰਨ ਵਾਲੀ ਘਟਨਾ ਨਹੀਂ।

ਇਸ ਤਰ੍ਹਾਂ ਦਾ ਨਾਵਲ ਕਦੇ ਹੀ ਛਪਦਾ ਹੈ। ਇਹ ਸਾਡੇ ਸਮਿਆਂ ਵਿੱਚ ਛਪਿਆ, ਸਾਡੀ ਖ਼ੁਸ਼ਨਸੀਬੀ ਹੈ। ਇਸ ਨਾਵਲ ਨੇ ਵਿਧਾ ਅਤੇ ਵਿਚਾਰ ਦੋਵਾਂ ਪੱਖਾਂ ਤੋਂ ਪੰਜਾਬੀ ਨਾਵਲ ਪਰੰਪਰਾ ਵਿੱਚ ਨਵੀਂ ਪਿਰਤ ਪਾਈ ਹੈ। ਇਸ ਨੇ ਕਹਾਣੀ ਕਹਿਣ ਦੇ ਅੰਦਾਜ਼ ਨੂੰ ਹੀ ਰੂਪਾਂਤਰਿਤ ਨਹੀਂ ਕੀਤਾ ਸਗੋਂ ਅਧਿਆਤਮ/ਧਰਮ ਨੂੰ ਸਮਕਾਲ ਵਿੱਚ ਸਥਿਤ ਕਰਨ ਦੀ ਜਾਚ ਵੀ ਸਿਖਾਈ ਹੈ। ਨਾਵਲ ਦੀ ਭਾਸ਼ਾ ਦਾ ਕਾਵਿਕ/ਫ਼ਲਸਫ਼ਾਨਾ ਅੰਦਾਜ਼ ਅਤੇ ਵਿਚਾਰ ਦੀ ਦਾਰਸ਼ਨਿਕ ਗਹਿਰਾਈ ਦਿਲ ਨੂੰ ਖਿੱਚ ਪਾਉਂਦੇ ਹਨ। ਨਾਵਲ ਨੂੰ ਪੜ੍ਹਦਿਆਂ ਬਾਬੇ ਨਾਨਕ ਅਤੇ ਮਰਦਾਨੇ ਦੇ ‘ਪ੍ਰਕਾਸ਼ ਵਿੱਚ' ਜੋ ਪਲ ਬੀਤਦੇ ਹਨ, ਉਹ ਜੀਵਨ ਹੋਂਦ ਨੂੰ ਸੋਹਣਾ ਅਤੇ ਜਿਉਣ-ਯੋਗ ਬਣਾਉਂਦੇ ਹਨ। ਨਾਵਲ ਵਿੱਚ ਨਾਰੀ ਪਾਤਰਾਂ ਦੀ ਤਸਵੀਰਕਸ਼ੀ ਨਾਰੀ ਹੋਂਦ ਦੇ ਬੇਹੱਦ ਨਿੱਘੇ ਅਤੇ ਸਤਿਕਾਰਤ ਰੂਪ ਨੂੰ ਸਾਕਾਰ ਕਰਦੀ ਹੈ। ‘ਬੋਲ ਮਰਦਾਨਿਆ’ ਧੀਮੀ ਸੁਰ ਵਿੱਚ ਗਹਿਰੀਆਂ ਸੰਵਾਦੀ ਬਾਤਾਂ ਪਾਉਣ ਵਾਲੀ ਅਜਿਹੀ ਰਚਨਾ ਹੈ, ਜਿਸ ਨਾਲ਼ ਸਮਕਾਲੀ ਸਾਹਿਤਕ ਪਰਿਵੇਸ਼ ਗਹਿਰਾ ਅਤੇ ਨਿਰਮਲ ਹੋ ਗਿਆ ਮਹਿਸੂਸ ਹੁੰਦਾ ਹੈ ।

-ਡਾ. ਗੁਰਮੁਖ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ

ਨਾਵਲ 'ਬੋਲ ਮਰਦਾਨਿਆ' ਦਾ ਪ੍ਰਕਾਸ਼ਨ ਆਧੁਨਿਕ ਪੰਜਾਬੀ ਸਾਹਿਤ ਦੀ ਇੱਕ ਅਹਿਮ ਘਟਨਾ ਹੈ। ਮਰਦਾਨਾ ਪੰਜਾਬ ਦੀ ਵਿਰਾਸਤ ਅਤੇ ਕਲਚਰ ਦਾ ਬਹੁਤ ਅਹਿਮ ਕਿਰਦਾਰ ਹੈ। ਗੁਰੂ ਬਾਬੇ ਨਾਲ਼ ਸਭ ਤੋਂ ਲੰਬਾ ਸਮਾਂ ਬਿਤਾਉਣ ਅਤੇ ਉਨ੍ਹਾਂ ਨੂੰ ਸਭ ਤੋਂ ਨੇੜਿਓਂ ਦੇਖਣ ਦਾ ਮਾਣ ਮਰਦਾਨੇ ਨੂੰ ਹਾਸਿਲ ਹੈ ਅਤੇ ਮਰਦਾਨੇ ਵਰਗੀ ਸ਼ਖ਼ਸੀਅਤ ਦੇ ਜੀਵਨ ਨੂੰ ਐਨਾ ਨੇੜੇ ਤੋਂ ਦੇਖਣ ਦਾ ਪੰਜਾਬੀ ਸਾਹਿਤ ਵਿੱਚ ਇਹ ਪਹਿਲਾ ਯਤਨ ਹੈ।

-ਸ਼ਮੀਲ

ਇਤਿਹਾਸ ਨੇ ਮਰਦਾਨੇ ਨੂੰ ਸਿਰਫ਼ ‘ਰਬਾਬੀ' ਤੱਕ ਹੀ ਸੀਮਿਤ ਕਰ ਦਿੱਤਾ ਸੀ। ਮੰਡ ਨੇ ਮਰਦਾਨੇ ਦੇ ਸਿਰਫ਼ ਸਾਜ਼ੀ ਹੋਣ ਦੀ ਮਿੱਥ ਨੂੰ ਤੋੜਿਆ ਹੈ। ਉਸਨੇ ਮਰਦਾਨੇ ਦੇ ਸਮਰਪਣ, ਸੂਝ ਅਤੇ ਸਾਦਗੀ ਦੇ ਸੰਗਮ ਨੂੰ ਇੱਕ ਨਵਾਂ ਸੰਵਾਦ ਦਿੱਤਾ ਹੈ। ਪੰਜਾਬੀ ਦੇ ਕਿਸੇ ਵੀ ਨਾਵਲਕਾਰ ਲਈ ਇਹ ਸਭ ਤੋਂ ਵੱਡੀ ਚੁਣੌਤੀ ਸੀ ਕਿ ਉਹ ਇਤਿਹਾਸ ਦੇ ਇਸ ਸਮੇਂ ਨੂੰ ਨਾਵਲ ਵਿੱਚ ਸੁਤੰਤਰ ਜਗ੍ਹਾ ਦਵਾ ਸਕਦਾ। ਮੰਡ ਦੀ ਇਸ ਰਚਨਾ ਵਿੱਚ ਨਾਵਲ ਅਤੇ ਇਤਿਹਾਸ ਦੀ ਸੁਗੰਧ ਬਰਾਬਰ ਆਉਂਦੀ ਹੈ।

-ਏ ਆਰ ਭੱਟ, ਵਿਸ਼ਵ ਪ੍ਰਸਿੱਧ ਸਮਾਜ ਸਾਸ਼ਤਰੀ


Similar products


Home

Cart

Account