
Product details
paperpack
pages 152
ਰੁੱਤ-ਪੀਣੇ ਪਿਸ਼ਾਚਾਂ ਦੀਆਂ ਸਭ ਤੋਂ ਪ੍ਰਸਿੱਧ ਕਹਾਣੀਆਂ ਵਿਚੋਂ ਡਕੂਲਾ ਦੇ ਲਿਖਾਰੀ ਵੱਜੋਂ ਬ੍ਰਾਮ ਸਟੋਕਰ ਦਾ ਨਾਂ ਸਭ ਤੋਂ ਮਸ਼ਹੂਰ ਹੈ।
ਸਟੋਕਰ ਦਾ ਜਨਮ ਡਬਲਿਨ ਵਿਖੇ 8 ਨਵੰਬਰ 1847 ਨੂੰ ਹੋਇਆ। ਉਹ ਇਕ ਰੋਗੀ ਬਾਲ ਸੀ ਅਤੇ ਸੱਤ ਸਾਲ ਦੀ ਉਮਰ ਤੱਕ ਉਸ ਤੋਂ ਸਿੱਧਾ ਵੀ ਨਹੀਂ ਖੜ੍ਹਾ ਹੋਇਆ ਜਾਂਦਾ ਸੀ। ਉਹਦੇ ਪਿਤਾ ਦੀ ਇਕ ਵੱਡੀ ਲਾਇਬ੍ਰੇਰੀ ਸੀ ਇਸ ਲਈ ਉਹ ਸਦਾ ਪੜ੍ਹਦਾ ਰਹਿੰਦਾ ਅਤੇ ਆਪਣੀ ਮਾਂ ਪਾਸੋਂ ਆਇਰਿਸ਼ ਲੋਕ-ਕਥਾਵਾਂ ਵਿਚੋਂ ਡਰਾਉਣੀਆਂ ਕਹਾਣੀਆਂ ਸੁਣਕ ਉਨ੍ਹਾਂ ਦਾ ਬੜਾ ਲੁਤਫ਼ ਉਠਾਉਂਦਾ। ਸਟੋਕਰ ਨੇ ਆਪਣੀਆਂ ਕਮਜ਼ੋਰੀਆਂ ਤੇ ਕਾਬੂ ਪਾ ਕੇ ਖੁਦ ਨੂੰ ਡਬਲਿਨ ਯੂਨੀਵਰਸਿਟੀ ਦੇ ਚੈਂਪੀਅਨ ਅਥਲੀਟ ਦੇ ਰੁਤਬੇ ਤੇ ਪੁਚਾਇਆ। ਗ੍ਰੈਜੁਏਸ਼ਨ ਕਰਨ ਤੋਂ ਬਾਦ ਉਹ ਦਸ ਸਾਲ ਤਕ ਆਇਰਿਸ਼ ਸਰਕਾਰ ਦੀ ਸੇਵਾ ਵਿਚ ਰਿਹਾ ਅਤੇ ਨਾਲ ਨਾਲ ਸਥਾਨਕ ਅਖ਼ਬਾਰਾਂ ਵਾਸਤੇ ਰੀਵਿਊ ਅਤੇ ਕਹਾਣੀਆਂ ਵੀ ਲਿਖਦਾ ਰਿਹਾ। 31 ਸਾਲ ਦੀ ਉਮਰ ਵਿਚ ਉਹ ਆਇਰਲੈਂਡ ਛੱਡ ਕੇ ਸਰ ਹੈਨਰੀ ਇਰਵਿੰਗ, ਮਸ਼ਹੂਰ ਅੰਗਰੇਜ਼ ਅਕਟਰ, ਦੇ ਮੈਨੇਜਰ ਦੇ ਤੌਰ ਤੇ ਕੰਮ ਕਰਨ ਲੱਗਾ ਅਤੇ 30 ਸਾਲ ਤੱਕ ਇਸ ਅਹੁਦੇ ਤੇ ਰਿਹਾ।
ਸਟੋਕ ਆਪਣੇ ਵਿਹਲੇ ਸਮੇਂ ਵਿਚ ਲਿਖਦਾ ਵੀ ਰਿਹਾ ਅਤੇ ਉਸਦਾ ਪਹਿਲਾ ਪੁਰਾ ਲੰਮਾ ਨਾਵਲ 'ਦਿ ਸਨੇਕਜ਼ ਪਾਸ, ਆਇਰਿਸ਼ ਕੋਸਟ ਦੇ ਪਿਛੋਕੜ ਤੇ ਆਧਾਰਿਤ ਮਿਤ ਰੁਮਾਂਟਿਕ ਐਡਵੈਂਚਰ, ਉਦੋਂ ਛਪਿਆ ਜਦੋਂ ਉਹ 43 ਸਾਲ ਦਾ ਸੀ। ਸੱਤ ਸਾਲ ਬਾਅਦ ਛਪਿਆ, ਜਿਸ ਨੇ ਉਸ ਨੂੰ ਚੋਟੀ ਤੇ ਪੁਚਾ ਦਿੱਤਾ। ਇਹ ਰੱਤ-ਜਮਾਉ ਕਹਾਣੀ ਇਕ ਵਾਪਰ ਕਾਊਂਟ ਡੈਕਲਾ ਦੀ ਹੈ ਜੋ ਆਪਣੇ ਸ਼ਿਕਾਰ ਦਾ ਰੁੱਤ ਪੀਂਦਾ ਹੈ। ਇਸ ਕਾਰਨ ਉਹ ਮਰ ਜਾਂਦੇ ਹਨ ਅਤੇ ਫੇਰ ਖੁਦ ਵੀ ਪਿਸ਼ਾਚ ਬਣ ਕੇ ਜੀਅ ਉੱਠਦੇ ਹਨ। ਸਟੋਕਰ ਨੇ ਇਹ ਕਹਾਣੀ ਟਰਾਂਸਿਲਵੇਨਿਅਨ ਮਿੱਥ ਤੇ ਆਧਾਰਤ ਕੀਤੀ ਹੈ।ਇਸ ਸਦੀ ਵਿਚ ਸਟੋਕਰ ਦੀ ਇਹ ਕਹਾਣੀ, ਜਿਸ ਵਿਚ ਕੁਲਾ ਟਰਾਂਸਸਿਲਵੇਨਿਅਨ ਛੱਡ ਕੇ ਇਕ ਆਮ ਸ਼ਹਿਰ ਵਿਟਬੀ ਜਾਂਦਾ ਰਹਿੰਦਾ ਹੈ, ਸੈਂਕੜੇ ਵਾਰੀ ਮੁੜ-ਮੁੜ ਦੁਹਰਾਈ ਗਈ ਅਤੇ ਇਸ ਉੱਤੇ ਦਰਜਨਾਂ ਫਿਲਮਾਂ ਬਣੀਆਂ।
ਸਟੇਕਰ ਦੇ ਆਖਰੀ ਨਾਵਲ 'ਦਿ ਲੇਇਰ ਆੱਫ ਦਿ ਵਾਈਟ ਵਾਰਮ' ਵਿਚ ਲੇਡੀ ਅਰਾਬੇਲਾ ਦੀ ਕਹਾਣੀ ਹੈ ਜੋ ਖੁਦ ਇਕ ਪਿਸ਼ਾਚ ਹੈ ਅਤੇ ਉਸ ਵਿਚ ਖੁਦ ਨੂੰ ਵਿਸ਼ਾਲ ਚਿੱਟੇ ਸੱਪ ਵਿਚ ਬਦਲ ਲੈਣ ਦੀ ਯੋਗਤਾ ਹੈ। ਸਟੋਕਰ ਦੇ ਹੋਰ ਨਾਵਲਾਂ ਵਿਚੋਂ ਡੈਕੁਲਾ ਜਿੰਨਾ ਮਸ਼ਹੂਰ ਨਾਵਲ ਹੋਰ ਕੋਈ ਨਹੀਂ ਹੋਇਆ ।
Similar products