Search for products..

Home / Categories / Explore /

Eh lahore e - Bakshinder

Eh lahore e - Bakshinder




Product details

ਕਈ ਪਾਸਿਆਂ ਤੋਂ ਘੁੰਮਦੇ, ਅਸੀਂ ਪੈਦਲ ਹੀ ਘੁੰਮਦੇ-ਘੁਮਾਉਂਦੇ ਮੋਚੀ ਦਰਵਾਜ਼ੇ ਅਤੇ ਮੋਰੀ ਦਰਵਾਜ਼ੇ ਦੇ ਬਜ਼ਾਰਾਂ ਤੇ ਭੀੜੀਆਂ ਗਲ਼ੀਆਂ ਵਿਚ ਫਿਰਦੇ ਰਹੇ। ਇਨ੍ਹਾਂ ਗਲੀਆਂ ਦਾ ਲਾਹੌਰ ਵੱਖਰਾ ਹੀ ਸੀ। ਮੋਚੀ ਦਰਵਾਜ਼ਾ, ਮੋਚੀ ਗੇਟ ਅਤੇ ਮੋਰੀ ਬਜ਼ਾਰ। ਬੜਾ ਹੀ ਭੰਬਲਭੂਸਾ ਜਿਹਾ ਸੀ। ਇਨ੍ਹਾਂ ਗਲੀਆਂ-ਬਜ਼ਾਰਾਂ ਵਿਚ ਫਿਰਦਿਆਂ ਮੈਂ ਸੋਚ ਰਿਹਾ ਸਾਂ ਕਿ ਇੱਥੋਂ ਮੈਂ ਕੀ ਲੱਭ ਰਿਹਾ ਹਾਂ। ਇਹੋ ਸੁਆਲ ਮੈਂ ਆਪਣੇ ਨਾਲ਼ ਤੁਰੇ ਹੋਏ ਤਨਵੀਰ ਚੌਧਰੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ, “ਬੱਸ ਤੁਰੇ ਆਓ ਮਾਲਕੋ! ਤੁਹਾਨੂੰ ਉਹ ਕੁੱਝ ਲੱਭ ਕੇ ਦਿਆਂਗੇ, ਜੋ ਚੜ੍ਹਦੇ ਪੰਜਾਬ ਤੋਂ ਆਏ ਹਰ ਸ਼ਖ਼ਸ ਨੂੰ ਨਜ਼ਰ ਨਹੀਂ ਅਇਆ।” ਮੇਰੇ ਕੋਲ਼ ਉਸ ਦੇ ਪਿੱਛੇ-ਪਿੱਛੇ ਤੁਰਦੇ ਰਹਿਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਨ੍ਹਾਂ ਗਲੀਆਂ ਵਿਚ ਫਿਰਦਿਆਂ, ਮੈਂ ਲੋਕਾਂ ਤੋਂ ਇਹੋ ਸੁਣਿਆ, “ਪੁੱਛ ਕੁਛ ਨਾ, ਬੱਸ ਦੇਖਦੇ ਜਾਓ ਤੇ ਆਪਣੇ ਨੈਣਾਂ ਦਾ ਢਿੱਡ ਭਰੋ। ਇਹ ਲਾਹੌਰ ਸ਼ਹਿਰ ਹੀ ਨਹੀਂ ਏ, ਇਕ ਜੀਂਦਾ-ਜਾਗਦਾ ਅਜਾਇਬ ਘਰ ਵੀ ਏ। ਇਸ ਦੇ ਵਸੇਬ (ਸਭਿਆਚਾਰ) ਦੀ ਸ਼ਾਨ ਦੇਖੋ, ਇਸ ਦੀ ਇਤਿਹਾਸਕ ਅਹਿਮੀਅਤ ਦੇਖੋ ਤੇ ਦੇਖਦੇ ਚਲੇ ਜਾਓ। "

 

ਕਹਿੰਦੇ ਹਨ ਕਿ ਮੁਗ਼ਲਾਂ ਦੇ ਰਾਜ ਦੌਰਾਨ, ਲਾਹੌਰ ਸ਼ਹਿਰ ਨੂੰ ਧਾੜਵੀਆਂ ਦੇ ਹਮਲਿਆਂ ਤੋਂ ਬਚਾਉਣ ਲਈ ਇਸ ਦੇ ਦੁਆਲ਼ੇ 13 ਫੁੱਟ ਉੱਚੀ ਕੰਧ ਉਸਾਰੀ ਗਈ ਸੀ ਤੇ ਉਸ ਕੰਧ ਵਿਚ 13 ਦਰਵਾਜ਼ੇ ਬਣਵਾਏ ਗਏ ਸਨ। ਇਨ੍ਹਾਂ ਗੇਟਾਂ ਯਾਨੀ ਦਰਵਾਜ਼ਿਆਂ ਵਿਚੋਂ ਇਕ ਗੇਟ, ਜੋ 'ਦੇਹਲੀ ਗੇਟ' ਸਦਾਉਂਦਾ ਹੈ, ਲਾਹੌਰ ਜ਼ਿਲੇ ਦੀ ਰਾਵੀ ਤਹਿਸੀਲ ਦੀ ਯੂਨੀਅਨ ਕੌਂਸਲ 27 ਦੇ ਕੰਮ ਆਉਂਦਾ ਹੁੰਦਾ ਸੀ। ਸਮਾਂ ਪਾ ਕੇ ਇਨ੍ਹਾਂ ਦਰਵਾਜ਼ਿਆਂ ਦੀ ਹਾਲਤ ਖ਼ਸਤਾ ਹੋਣ ਲੱਗੀ ਤੇ ਇਸ ਚਿੰਤਾ ਨੇ ਜਨਮ ਲਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਦੀ ਸਾਂਭ-ਸੰਭਾਲ ਕੌਣ ਕਰੇਗਾ। ਇਸ ਤਰ੍ਹਾਂ ਕੁੱਝ ਦਰਵਾਜ਼ਿਆਂ ਦੀ ਮੁਰੰਮਤ ਦਾ ਕੰਮ ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਨੇ ਕਰਾਇਆ ਵੀ। ਇਸ ਸ਼ਹਿਰ ਦੇ ਇਤਿਹਾਸ ਦਾ ਮੂੰਹੋਂ ਬੋਲਦਾ ਸਬੂਤ ਹਨ, ਇਸ ਸ਼ਹਿਰ ਦੀਆਂ ਕੁੱਝ ਬੁਲੰਦ ਇਮਾਰਤਾਂ, ਜਿਨ੍ਹਾਂ ਵਿਚ 'ਬਾਦਸ਼ਾਹੀ ਮਸਜਿਦ', 'ਲਾਹੌਰ ਦਾ ਸ਼ਾਹੀ ਕਿਲਾ', 'ਸ਼ਾਲੀਮਾਰ ਬਾਗ਼' ਵਗ਼ੈਰਾ ਸ਼ਾਮਲ ਹਨ। ਇਹ ਇਮਾਰਤਾਂ ਤੇ ਬਾਗ਼ ਦੇਖ ਕੇ ਕਿਸੇ ਨੂੰ ਵੀ ਇਹ ਇਲਮ ਹੋ ਜਾਵੇਗਾ ਕਿ ਮੁਗ਼ਲ ਕਿੰਨੇ ਆਨ-ਬਾਨ ਤੇ ਸ਼ਾਨਪਸੰਦ ਸਨ। ਇਸ ਸ਼ਹਿਰ ਦੇ ਪੁਰਾਣੇ ਹਿੱਸਿਆਂ ਦੀਆਂ ਭੀੜੀਆਂ ਗਲੀਆਂ ਵਿਚੋਂ ਲੰਘਦਿਆਂ ਮੈਨੂੰ ਇਸ ਸ਼ਹਿਰ ਦੇ ਅਤੀਤ ਦੀਆਂ ਆਵਾਜ਼ਾਂ ਸੁਣਦੀਆਂ ਪ੍ਰਤੀਤ ਹੋ ਰਹੀਆਂ ਸਨ।

Paperback 

Pages 261

ਊੜਾ ਪਬਲੀਕੇਸ਼ਨ

 

ISBN:978-81-686808-0-7

 

Price: ₹350/-


Similar products


Home

Cart

Account