
Product details
ਡਾ. ਪਰਮਜੀਤ ਸਿੰਘ ਮਾਨਸਾ (ਜਨਮ 15-1-1959) ਆਪਣੇ ਜਨਮ ਸਥਾਨ ਮਾਨਸਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰ ਕੇ ਰੇਲਵੇ ਵਿਚ ਤਕਨੀਕੀ ਸੇਵਾ ਕਰਦੇ ਰਹੇ ਅਤੇ ਰੇਲ ਕੋਚ ਫੈਕਟਰੀ, ਕਪੂਰਥਲਾ ਤੋਂ ਬਤੌਰ ਸੀਨੀਅਰ ਟੈਕਨੀਸ਼ੀਅਨ ਸੇਵਾ-ਮੁਕਤ ਹੋਏ। ਆਪਣੇ ਧਰਮ ਤੇ ਵਿਰਸੇ ਨਾਲ ਲਗਾਓ ਕਰਕੇ ਆਪ ਨੇ ਐਮ.ਏ. (ਧਰਮ ਅਧਿਐਨ) ਵਿਸ਼ੇ ਵਿਚ ਕਰਨ ਉਪਰੰਤ ਪਡਿੰਤ ਤਾਰਾ ਸਿੰਘ ਨਰੋਤਮ ਕ੍ਰਿਤ ਸ੍ਰੀ ਗੁਰਮਤਿ ਨਿਰਣਯ ਸਾਗਰ ਦਾ ਵਿਚਾਰਧਾਰਾਈ ਅਧਿਐਨ 'ਤੇ
ਸ਼ੋਧ-ਪ੍ਰਬੰਧ ਲਿਖ ਕੇ 2005 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਆਪ ਜੀ ਸਿੱਖ ਸੰਪ੍ਰਦਾਵਾਂ ਵੱਲੋਂ ਸਿੱਖੀ ਪ੍ਰਚਾਰ-ਪ੍ਰਸਾਰ ਲਈ ਪਾਏ ਯੋਗਦਾਨ ਸੰਬੰਧੀ ਨਿਰੰਤਰ ਖੋਜ ਕਰ ਰਹੇ ਹਨ ਅਤੇ ਕਰਮਯੋਗੀ ਵਾਂਗ ਮੂਲ ਸਰੋਤਾਂ ਦੇ ਅਧਿਐਨ ਦੇ ਨਾਲ ਸਥਾਨਕ ਮੌਖਿਕ ਸਰੋਤਾਂ ਤਕ ਰਸਾਈ ਵੀ ਕਰਦੇ ਹਨ। ਹੁਣ ਤਕ ਆਪ ਜੀ ਤਕਰੀਬਨ ਦਰਜਨ ਕੁ ਖੋਜ-ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕੇ ਹਨ ਅਤੇ 15 ਕੁ ਖੋਜ-ਪੱਤਰ ਯੂਨੀਵਰਸਿਟੀਆਂ ਵਿਚ ਪੇਸ਼ ਕਰ ਕੇ ਆਪਣੇ ਸਿਰੜੀ ਖੋਜੀ ਹੋਣ ਦਾ ਸਿੱਕਾ ਮਨਵਾ ਚੁੱਕੇ ਹਨ।
ਏਸੇ ਕਲਮ ਤੋਂ:
siren
ਪੰਡਿਤ ਤਾਰਾ ਸਿੰਘ ਨਰੋਤਮ: ਜੀਵਨ ਰਚਨਾ ਤੇ ਸਿਧਾਂਤ (2008)
ਸੋ ਕਿਉ ਮੰਦਾ ਆਖੀਐ (2009)
ਨਿਰਮਲ ਪੰਥ ਦਾ ਇਤਿਹਾਸ (ਦੋ ਭਾਗ 2009)
ਅਨੰਦ ਕਾਰਜ ਸੰਸਕਾਰ : ਖਾਲਸਾ ਬਿਵਾਹ ਪੱਧਿਤ ਦੇ ਪਰਿਪੇਖ ਵਿਚ (2010)
(2012)
ਭਾਈ ਮਹਾਰਾਜ ਸਿੰਘ : ਜੀਵਨ ਤੇ ਸ਼ਹਾਦਤ (2014)
ਪੰਡਿਤ ਈਸ਼ਰ ਸਿੰਘ : ਜੀਵਨ, ਰਚਨਾ ਤੇ ਸਿਧਾਂਤ (2016)
ਜਪੁਜੀ ਸਾਹਿਬ : ਬਹੁਪੱਖੀ ਅਧਿਐਨ ਤੇ ਵਿਆਖਿਆ (2020)
ਉਦਾਸੀ ਸੰਪਰਦਾ ਦਾ ਉਦਭਵ ਤੇ ਵਿਕਾਸ
ट्रैवट
ਚੜ੍ਹਿਆ ਸੋਧਣਿ ਧਰਤਿ ਲੁਕਾਈ (2019)
ਕਲਿ ਤਾਰਣ ਗੁਰ ਨਾਨਕ ਆਇਆ (2019)
ਸਤਿਗੁਰ ਨਾਨਕ ਪ੍ਰਗਟਿਆ (2019)
ਛਪਾਈ ਅਧੀਨ:
ਪੰਡਿਤ ਗਣੇਸ਼ਾ ਸਿੰਘ : ਜੀਵਨ, ਰਚਨਾ ਤੇ ਸਿਧਾਂਤ
ਨਿਰਮਲ ਪੰਥ ਪ੍ਰਦੀਪਕਾ ਦੀ ਸੰਪਾਦਨਾ
ਸ੍ਰੀ ਗੁਰ ਤੀਰਥ ਸੰਗ੍ਰਹਿ ਦੀ ਸੰਪਾਦਨਾ
ਸ੍ਰੀ ਗੁਰਮਤਿ ਨਿਰਣਯ ਸਾਗਰ ਦੀ ਸੰਪਾਦਨਾ
Similar products