
Product details
ਜੱਟਾਂ ਦਾ ਇਤਿਹਾਸ ਆਪਣੇ ਕੰਮ ਦੀ ਪਹਿਲੀ ਕਿਤਾਬ ਹੈ ਜਿਸ ਵਿਚ ਨਾ ਸਿਰਫ ਜੱਟਾਂ ਦਾ ਪੁਰਾਤਨ ਹੀ ਚਿਤਰਿਆ ਗਿਆ ਹੈ ਸਗੋਂ ਇਕ ਸੋ ਇਕ ਗੋਤਾਂ ਦੇ ਵੇਰਵੇ ਵੀ ਦਿਤੇ ਗਏ ਹਨ । ਲੇਖਕ ਸ੍ਰੀ ਹੁਸ਼ਿਆਰ ਸਿੰਘ ਦੁਲੇਹ ਅਨੁਸਾਰ ਜੱਟ ਉਪ ਜਾਤੀਆਂ ਦਾ ਇਤਿਹਾਸ ਹੀ ਭਾਰਤ ਦਾ ਅਸਲੀ ਇਤਿਹਾਸ ਹੈ ।
ਜੱਟ ਖਾੜਕੂ ਕਿਸਾਨ ਅਤੇ ਪਸ਼ੂ ਪਾਲਕ ਕਬੀਲੇ ਸਨ । ਪੰਜਾਬ ਵਿਚ ਕੁਝ ਜੱਟ ਕਬੀਲੇ ਪੂਰਬ ਵਲੋਂ ਆਏ ਸਨ । ਕੁਝ ਜੱਟ ਇਤਿਹਾਸਕਾਰ ਭਾਰਤ ਨੂੰ ਵੀ ਜੱਟਾਂ ਦੀ ਮਾਤਰ ਭੂਮੀ ਮੰਨਦੇ ਹਨ । ਜੱਟ ਕਬੀਲੇ ਹੀ ਭਾਰਤ ਦੇ ਰਾਖੇ ਸਨ । ਭਾਰਤ ਦੇ ਇਤਿਹਾਸ ਵਿਚ ਜੱਟ ਸੂਰਬੀਰਾਂ ਦੀ ਭੂਮਿਕਾ ਬਹੁਤ ਹੀ ਮਹਾਨ ਅਤੇ ਮਹੱਤਵਪੂਰਨ ਸੀ । ਰਿਗਵੇਦ ਦੀ ਰਚਨਾ 1000 ਤੋਂ 1500 ਸਾਲ ਈਸਾ ਪੂਰਵ ਮੰਨੀ ਜਾਂਦੀ ਹੈ। ਜੱਟ ਸਭ ਤੋਂ ਪ੍ਰਾਚੀਨ ਕਬੀਲੇ ਹਨ । ਸੱਤਵੀਂ ਸਦੀ ਤੋਂ ਮਗਰੋਂ ਹੀ ਜੱਟ ਰਾਜਪੂਤਾਂ ਅਤੇ ਕਸ਼ਤਰੀਆਂ ਵਿਚ ਤਬਦੀਲ ਹੋਏ । ਜੱਟ ਪਰਾਚੀਨ ਹੁਕਮਰਾਨ ਵੀ ਸਨ । ਪੰਜਾਬ, ਭਰਤਪੁਰ ਤੇ ਧੌਲਪੁਰ ਦੇ ਜੱਟ ਰਾਜਿਆਂ ਨੇ ਆਪਣੀ ਸਿਆਣਪ ਨਾਲ ਆਪਣੇ ਜਨ ਰਾਜ ਕਾਇਮ ਰੱਖੋ ।
ਜੱਟਾਂ ਦੇ ਇਸ ਵੇਲੇ ਕਰੀਬ ਤਿੰਨ ਹਜ਼ਾਰ ਗੋਤ ਹਨ ਪਰ ਲੇਖਕ ਨੇ ਇਸ ਕਿਤਾਬ ਵਿਚ ਆਮ ਪਾਏ ਜਾਂਦੇ ਇਕ ਸੌ ਇਕ ਗੋਤਾਂ ਦੇ ਵੇਰਵੇ ਹੀ ਦਿਤੇ ਹਨ । ਇਹ ਕਿਤਾਬ ਜੱਟਾਂ ਬਾਰੇ ਜਾਣਕਾਰੀ ਹਾਸਲ ਕਰਨ ਵਾਲੇ ਆਮ ਲੋਕਾਂ ਹੀ ਨਹੀਂ ਸਗੋਂ ਇਤਿਹਾਸਕਾਰਾਂ ਅਤੇ ਖੋਜੀਆਂ ਲਈ ਵਿਸ਼ੇਸ਼ ਮਹੱਤਤਾ ਰੱਖਦੀ ਹੈ ਅਤੇ ਭਵਿੱਖ ਦੀ ਪੀੜ੍ਹੀ ਲਈ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਨ ਦਾ ਸਾਧਨ ਹੈ ।
ਇਸ ਕਿਤਾਬ ਵਿਚ ਸ਼ਾਮਲ ਜੱਟ ਗੋਤਾਂ ਦਾ ਇਤਿਹਾਸ:
ਔਲਖ, ਅਟਵਾਲ, ਸੋਹੀ, ਸਹੋਤਾ, ਸਾਹੀ, ਸਿੱਧੂ, ਬਰਾੜ, ਸਿਆਲ, ਸੰਧੂ, ਸੇਖੋਂ, ਸਰਾਂ, ਸੰਘਾ, ਸਹਾਰਨ, ਸੰਘੇੜਾ, ਸਾਂਸੀ, ਸਵਾਗ, ਸਮਰਾ, ਸਿਵੀਆ, ਸੋਹਲ, ਹਿੱਜ਼ਰਾ, ਹੇਅਰ, ਹਰੀ, ਹੁੰਦਲ, ਕੰਗ, ਕੁਲਾਰ, ਕੌੜੇ, ਕਲਾਲ, ਕਲੇਰ, ਕਾਹਲੋਂ, ਕੰਧੋਲੇ, ਖਰਲ, ਖਹਿਰੇ, ਖੋਸੇ, ਗੋਂਦਾਰੇ, ਗੋਸਲ, ਗਿੱਲ, ਗਰਚੇ, ਗੁਰਮ, ਗੋਰਾਏ, ਗਰੇਵਾਲ, ਗੰਢੂ, ਘੁੰਮਣ, ਚੀਮਾ, ਚੱਠਾ, ਚਹਿਲ, ਚੰਦੜ, ਛੀਨੇ, ਜਾਖੜ, ਜੌਹਲ, ਜੱਟਾਣੇ, ਜਵੰਦਾ, ਝੱਜ, ਟਿਵਾਣੇ, ਠਾਕਰਨ, ਢੀਂਡਸੇ, ਢੱਡੇ, ਢਿੱਲੋਂ, ਤਾਤਲਾ, ਤੂਰ, ਥਿੰਦ, ਦਲੇਉ, ਦਿਉਲ, ਦੁਲਟ, ਦੰਦੀਵਾਲ, ਦਿਉ, ਦੋਸਾਂਝ, ਧਾਲੀਵਾਲ, ਨਿੱਜਰ, ਪੱਵਾਰ, ਪੰਨੂ, ਪੁਰੇਵਾਲ, ਪੂੰਨੀਆ, ਬੁੱਟਰ, ਬੱਲ, ਬੋਲੇ ਖੋਖਰ, ਬੈਂਸ, ਬਾਸੀ, ਬਾਜਵਾ, ਬਾਠ, ਬੋਪਾਰਾਏ, ਬੈਹਣੀਵਾਲ, ਬੱਧਣ, ਬਿਲਿੰਗ, ਭੁੱਲਰ, ਭੁੱਟੇ, ਭੱਠਲ, ਭਿੰਡਰ, ਭੰਗੂ, ਮਾਂਗਟ, ਮੰਡੇਰ, ਮਾਨ, ਮਾਹਿਲ, ਮਲ੍ਹੀ, ਰਾਏ, ਰਮਾਣੇ, ਰਾਂਝੇ, ਰੰਧਾਵੇ, ਰੈਹਲ, ਵਾਂਦਰ, ਵਿਰਕ, ਵੜਿੰਗ, ਵੜਾਇਚ
paperpack
price 150rs
pages 184
Similar products