Search for products..

Home / Categories / Explore /

kalakariyan -Rana Ranvir

kalakariyan -Rana Ranvir




Product details

total pages 359, book weight 410 gram

 

ਮੈਂ ਆਪਣੀ ਜ਼ਿੰਦਗੀ ਦੇ ਸੋਲ੍ਹਵੇਂ-ਸਤਾਰ੍ਹਵੇਂ ਵਰ੍ਹੇ ਤੋਂ ਲੈ ਕੇ ਤੇਈ-ਚੌਵੀ ਸਾਲ ਦੀ ਉਮਰ ਤੱਕ ਬੜੀ ਨਿਰਾਸ਼ਾ ਵਾਲਾ ਦੌਰ ਹੰਢਾਇਆ। ਕੁਝ ਚੀਜ਼ਾਂ ਨੂੰ ਲੈ ਕੇ ਨਿਰਾਸ਼ਾ ਸਮਾਜ ਵਲੋਂ ਦਿੱਤੀ ਗਈ ਆਪਣੇ ਵਲੋਂ ਅੰਦਰ ਪੈਦਾ ਕੀਤੀ ਹੋਈ। ਉਦੋਂ ਮੇਰੇ ਮੱਥੇ ਬਹੁਤ ਘੱਟ ਲਿਖਤਾਂ ਮੈਨੂੰ ਪੜ੍ਹਨ ਨੂੰ ਮਿਲੀਆਂ ਜਿਹੜੀਆਂ ਉਤਸ਼ਾਹ ਦੇ ਸਕਣ, ਜਿਹੜੀਆਂ ਅੱਗੇ ਲਿਜਾ ਸਕਣ । ਪਰ ਫੇਰ ਵੀ ਕੁਝ ਕਿਤਾਬਾਂ ਨਾਲ, ਕੁਝ ਨਾਵਲਾਂ ਨਾਲ, ਕਹਾਣੀਆਂ ਨਾਲ ਮੈਨੂੰ ਉਤਸ਼ਾਹ ਮਿਲਿਆ। ਉਹ ਲਿਖਤਾਂ ਮੇਰੇ ਅੱਜ ਵੀ ਦਿਲੋ ਦਿਮਾਗ ਵਿੱਚ ਪਈਆਂ ਨੇ । ਪਰ ਜਿਹੜਾ ਅੱਜ ਦਾ ਯੂਥ ਹੈ, ਅੱਜ ਦਾ ਪਾਠਕ ਹੈ ਉਹ ਬਹੁਤ ਜ਼ਿਆਦਾ ਡੂੰਘੀ ਗੱਲ ਨੂੰ ਘੱਟ ਸਮਝਦਾ ਹੈ। ਉਸਨੂੰ ਡੂੰਘੀ ਗੱਲ ਸਮਝਾਉਣ ਲਈ, ਉਸਨੂੰ ਪਾਠਕ ਬਣਾਉਣ ਲਈ, ਨਿਰਾਸ਼ਾ 'ਚੋਂ ਕੱਢਣ ਲਈ ਕੁਝ ਅਜਿਹੀਆਂ ਸਾਧਾਰਣ ਲਿਖਤਾਂ ਦੀ ਲੋੜ ਹੈ ਜਿਹੜੀਆਂ ਉਸਨੂੰ ਸੌਖੇ ਤਰੀਕੇ ਨਾਲ ਸਮਝ ਆ ਜਾਣ, ਜਿਹੜੀਆਂ ਉਸਨੂੰ ਸੌਖੇ ਤਰੀਕੇ ਨਾਲ ਸਹੀ ਰਾਹ ’ਤੇ ਪਾ ਜਾਣ, ਜਿਹੜੀਆਂ ਉਸਨੂੰ ਜ਼ਿੰਦਗੀ ਦੇ ਲੜ ਨਾਲ ਲਾ ਜਾਣ, ਜ਼ਿੰਦਗੀ ਦੇ ਨਾਲ ਜੋੜ ਦੇਣ । ਸੋ ਮੈਂ ਜਦੋਂ ਵੀ ਲਿਖਦਾਂ ਮੈਂ ਪਾਠਕ ਲਈ ਲਿਖਦਾਂ । ਮੈਂ ਕਦੇ ਆਲੋਚਕ ਲਈ ਨਹੀਂ ਲਿਖਦਾਂ । ਮੈਨੂੰ ਇਹ ਨਹੀਂ ਕਿ ਮੈਨੂੰ ਕੋਈ ਲੇਖਕ ਦੇ ਤੌਰ 'ਤੇ ਰਜਿਸਟਰ ਕਰਦਾ ਹੈ, ਮਾਨਤਾ ਦਿੰਦਾ ਜਾਂ ਨਹੀਂ । ਮੈਨੂੰ ਏਨਾ ਮਾਣ ਹੈ ਕਿ ਮੇਰੀਆਂ ਹੁਣ ਤੱਕ ਦੀਆਂ ਲਿਖਤਾਂ ਨੇ ਜਿੰਨੀਆਂ ਵੀ ਨੇ ਜਾਂ ਮੇਰਿਆਂ ਭਾਸ਼ਣਾਂ ਨੇ ਬੜਾ ਪੌਜ਼ਿਟਿਵ ਸੁਨੇਹਾ ਦਿੱਤਾ । ਜ਼ਿੰਦਗੀ ਨਾਲੋਂ ਟੁੱਟੇ ਹੋਇਆਂ ਨੂੰ ਜ਼ਿੰਦਗੀ ਨਾਲ ਜੋੜਿਆ । ਸੋ ਮੈਂ ਜੇ ਜ਼ਿੰਦਗੀ ਜ਼ਿੰਦਾਬਾਦ ਲਿਖਦਾਂ ਜਾਂ 20 ਨਵੰਬਰ ਲਿਖਦਾਂ ਦੀਵਾ ਜਾਂ ਕੋਈ ਵੀ ਮੇਰੀ ਲਿਖਤ ਹੈ ਜਾਂ ਕਿਤਾਬਾਂ ਦੇ ਰੂਪ ਵਿੱਚ ਵਿੱਚ ਆਉਂਦੀ ਹੈ, ਉਹਦਾ ਸਿੱਧਾ-ਸਿੱਧਾ ਮਕਸਦ ਹੁੰਦਾ ਕਿ ਐਨਰਜੀ ਭਰਨਾ ਪਾਠਕ ਦੇ ਵਿੱਚ ਬੰਦਿਆਂ ਜੁਆਕਾਂ ਦੇ ਵਿੱਚ ਜਾਂ ਵੱਡੀ ਉਮਰ ਦਿਆਂ ਵਿੱਚ ਉਨ੍ਹਾਂ ਨੂੰ ਪੋਜ਼ਿਟਿਵ ਕਰਨਾ, ਨਿਰਾਸ਼ਾ 'ਚੋਂ ਬਾਹਰ ਕੱਢਣਾ, ਉਤਸ਼ਾਹ ਪੈਦਾ ਕਰਨਾ, ਪ੍ਰੇਰਨਾ ਦੇਣਾ ਤਾਂ ਕਿ ਉਹ ਕੁਝ ਚੰਗਾ ਕਰ ਸਕਣ, ਲਿਖ ਸਕਣ, ਪੜ੍ਹ ਸਕਣ । ਜਿਹੜਾ ਬੰਦਾ ਲਿਖਦਾ ਜਿਹੜਾ ਬੰਦਾ ਪੜ੍ਹਨ ਲੱਗ ਜਾਂਦਾ ਉਹ ਜ਼ਿੰਦਗੀ ਦਾ ਮਿੱਤਰ ਬਣ ਜਾਂਦਾ । ਸੋ ਮੇਰਾ ਜ਼ਿੰਦਗੀ ਦੇ ਮਿੱਤਰ ਬਣਾਉਣਾ ਜ਼ਿੰਦਗੀ ਨੂੰ ਜ਼ਿੰਦਾਬਾਦ ਕਰਨਾ, ਲਿਖਤਾਂ ਰਾਹੀਂ ਇਹੀ ਮਕਸਦ ਹੈ । ਏਸੇ ਮਕਸਦ ਦੇ ਅਧੀਨ ਹੀ ਕਲਾਕਾਰੀਆਂ ਦੀ ਉਪਜ ਸਹਿਜ ਸੁਭਾਅ ਹੀ ਹੋਈ ਹੈ।


Similar products


Home

Cart

Account