
Product details
book name : kam vadh galan ghat
ਤੱਥ : ਜ਼ਿਆਦਾਤਰ ਲੋਕ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੇ ਕਿਉਂਕਿ ਜ਼ਿਆਦਾਤਰ ਲੋਕ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰਦੇ। ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਕਹਿੰਦੇ ਹਨ, 'ਮੈਂ ਕੱਲ੍ਹ ਪਹਿਲਾ ਅਧਿਆਇ ਪੜ੍ਹਾਂਗਾ', ਤਾਂ ਇਸ ਕਿਤਾਬ ਨੂੰ ਹੇਠਾਂ ਰੱਖੋ। ਕਿਤਾਬ ਨੂੰ ਭੁੱਲ ਜਾਓ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਕਿਤਾਬ ਪੜ੍ਹੋ। ਜੇ ਤੁਸੀਂ ਹਰ ਰੋਜ਼ ਕੋਈ ਅਧਿਆਇ ਪੜ੍ਹਨਾ ਹੈ, ਤਾਂ ਹੀ ਅਗਲੀ ਲਾਈਨ ਪੜ੍ਹੋ। ਤੁਸੀਂ ਇਸ ਕਿਤਾਬ ਨਾਲ਼ ਇੱਕ ਨਵਾਂ ਜੀਵਨ ਸ਼ੁਰੂ ਕਰ ਰਹੇ ਹੋ। ਇਹ ਕਿਤਾਬ ਤੁਹਾਡੇ ਲਈ ਪੂਰੀ ਤਰ੍ਹਾਂ ਬੇਕਾਰ ਜਾਂ ਪੂਰੀ ਤਰ੍ਹਾਂ ਕੀਮਤੀ ਹੋ ਸਕਦੀ ਹੈ, ਇਹ ਫ਼ੈਸਲਾ ਤੁਹਾਡੇ 'ਤੇ ਨਿਰਭਰ ਕਰਦਾ ਹੈ।
book name chali din
...ਜਿੱਤ ਤੇ ਹਾਰ ਦੇ ਵਿਚਕਾਰ ਸਿਰਫ਼ ਇੱਕ
ਅਧੂਰੀ ਕਹਾਣੀ ਦਾ ਫ਼ਾਸਲਾ ਹੁੰਦਾ ਹੈ।
ਜਿਉਂ-ਜਿਉਂ ਦੁਨੀਆ ਵਿਚ ਲੋਕਾਂ ਦੀ ਭੀੜ ਵਧ ਰਹੀ ਹੈ, ਆਦਮੀ ਆਪਣੇ ਆਪ ਨੂੰ ਹੋਰ ਵੀ ਇਕੱਲਾ ਮਹਿਸੂਸ ਕਰ ਰਿਹਾ ਹੈ। ਆਧੁਨਿਕ ਯੁੱਗ ਦੀਆਂ ਸਹੂਲਤਾਂ ਜਿਉਂ-ਜਿਉਂ ਮਨੁੱਖ ਦੇ ਕਰੀਬ ਆਈਆਂ ਹਨ, ਮਨ ਦਾ ਸਕੂਨ ਦੂਰ ਹੋ ਗਿਆ ਹੈ। ਇਹ ਵਰਤਾਰਾ ਪਿਛਲੀ ਇੱਕ ਸਦੀ ਵਿਚ ਬਹੁਤ ਤੇਜ਼ੀ ਨਾਲ਼ ਵਧਿਆ वै।
ਮਨੁੱਖ ਭਾਵੇਂ ਇਸ ਬ੍ਰਹਿਮੰਡ ਦਾ ਸਭ ਤੋਂ ਬੁੱਧੀਮਾਨ ਜੀਵ ਹੈ ਜੋ ਸਮਝਣ ਤੇ ਸਮਝਾਉਣ ਦੇ ਕਾਬਿਲ ਹੈ, ਪਰ ਉਹ ਰਹਿੰਦਾ ਦੁਖੀ ਹੈ, ਨਿਰੰਤਰ ਸੁਖ ਦੀ ਭਾਲ਼ ਕਰਦਾ ਹੈ ਅਤੇ ਸੁਖ ਭਾਲ਼ਦਿਆਂ-ਭਾਲ਼ਦਿਆਂ ਹੋਰ ਦੁਖੀ ਹੋ ਜਾਂਦਾ ਹੈ...
ਇਸ ਵਧ ਰਹੀ ਬੇਚੈਨੀ ਪਿੱਛੇ ਕੀ ਕਾਰਨ ਹੈ? ਕੁਝ ਨਿੱਜੀ ਕਾਰਨਾਂ ਤੋਂ ਇਲਾਵਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਸਾਡੇ ਅੰਦਰ ਆਪਣੇ ਮਨ ਦੀ ਸੋਚ ਤੇ ਮਨੁੱਖੀ ਵਰਤਾਰੇ ਨੂੰ ਸਮਝਣ ਦੀ ਕਮੀ ਹੈ।
ਥੋੜ੍ਹ-ਚਿਰੀ ਖ਼ੁਸ਼ੀ ਭਾਵੇਂ ਮਨੋਰੰਜਨ ਦੇ ਸਾਧਨਾਂ ਰਾਹੀਂ ਮਿਲ ਸਕਦੀ ਹੈ ਪਰ ਸਥਾਈ ਸਕੂਨ ਮਨੁੱਖੀ ਵਰਤਾਰੇ ਨੂੰ ਸਮਝਣ ਵਿਚ ਹੀ ਹੈ। ਮੁੱਢ-ਕਦੀਮ ਤੋਂ ਸਿਆਣਿਆਂ, ਗੁਰੂਆਂ, ਪੀਰ-ਫ਼ਕੀਰਾਂ ਅਤੇ ਦਾਰਸ਼ਨਿਕਾਂ ਨੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਕੋਸ਼ਿਸ਼ਾਂ ਵਿੱਚੋਂ ਕਈ ਧਰਮ ਉਤਪੰਨ ਹੋਏ ਜੋ ਬਾਅਦ ਵਿਚ ਸੌੜੀਆਂ ਰਹੁ-ਰੀਤਾਂ ਵਿਚ ਫਸ ਕੇ ਭਟਕਣਾ ਦਾ ਕਾਰਨ ਵੀ ਬਣੇ।
ਸੁਖ-ਦੁੱਖ ਤੇ ਜ਼ਿੰਦਗੀ ਦੇ ਤੱਥ, ਸਿਰਫ਼ ਧਾਰਮਿਕ ਅਸਥਾਨਾਂ ਦੇ ਹੀ ਵਿਸ਼ੇ ਨਹੀਂ ਹਨ— ਇਹ ਸਾਂਝ ਵਿਅਕਤੀਗਤ ਹੈ। ਇਸੇ ਲਈ ਸੱਥਾਂ ਦੀ ਵਾਰਤਾਲਾਪ ਤੇ ਦਾਦੀਆਂ ਦੀਆਂ ਕਹਾਣੀਆਂ ਕਿਸੇ ਸਤਿਸੰਗ ਤੋਂ ਘੱਟ ਨਹੀਂ ਸਨ ਹੁੰਦੀਆਂ।
ਸਾਖੀਆਂ, ਕਹਾਣੀਆਂ ਅਤੇ ਕਵਿਤਾਵਾਂ ਜ਼ਿੰਦਗੀ ਦੀਆਂ ਸਚਾਈਆਂ ਨੂੰ ਸਮਝਣ ਦਾ ਮਾਧਿਅਮ ਰਹੀਆਂ ਹਨ। ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦਾ ਪ੍ਰਮਾਣ ਹਨ। ਕਥਾ-ਕਹਾਣੀਆਂ ਸੁਣਨ ਸੁਣਾਉਣ ਦਾ ਸਿਲਸਿਲਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਮਨੁੱਖ ਨੇ ਬੋਲਣਾ ਸ਼ੁਰੂ ਕੀਤਾ। ਕਈ ਕਹਾਣੀਆਂ ਸਪਸ਼ਟ ਤੇ ਕਈ ਸੰਕੇਤਕ ਹੁੰਦੀਆਂ ਹਨ, ਜੋ ਸਾਡੀ ਸੋਚ ਦੇ ਦਰਵਾਜ਼ੇ ਖੋਲ੍ਹਦੀਆਂ ਹਨ।
ਸਾਡੇ ਇਤਿਹਾਸ ਤੇ ਮਿਥਿਹਾਸ ਵਿਚ ਚਾਲ਼ੀ ਦਿਨਾਂ ਦੀ ਬਹੁਤ ਮਹਾਨਤਾ ਹੈ। ਚਾਲ਼ੀ ਦਿਨਾਂ ਵਿਚ ਵਾਪਰੀਆਂ ਕਈ ਪ੍ਰਚੱਲਿਤ ਘਟਨਾਵਾਂ ਨੇ ਸੰਸਾਰ ਵਿਚ, ਬਹੁਤ ਸਾਰੇ ਵਿਅਕਤੀਗਤ ਤੇ ਸਮਾਜਿਕ ਬਦਲਾਅ ਲਿਆਂਦੇ।
ਕੇਸਰ ਤੇ ਫ਼ਕੀਰ ਦੇ ਨਾਲ਼-ਨਾਲ਼ ਸ਼ਾਇਦ ਇਹ ਯਾਤਰਾ ਮੇਰੀ ਵੀ ਹੈ, ਜੋ ਉਸ ਦਿਨ ਸ਼ੁਰੂ ਹੋਈ ਸੀ ਜਿਸ ਦਿਨ ਮੇਰੇ ਪਰਿਵਾਰ ਦੇ ਵਡੇਰੇ, ਸੰਤਾਲ਼ੀ ਦੀ ਵੰਡ ਵੇਲ਼ੇ, ਜ਼ਿਲ੍ਹਾ ਸਰਗੋਧਾ ਦੇ ਚੱਕ ਨੰ. 119 ਤੋਂ ਗੱਡਿਆਂ ’ਤੇ ਆਪਣਾ ਸਾਮਾਨ ਲੱਦ ਕੇ ਤੁਰੇ ਸਨ।
ਸਾਡੇ ਸਾਰਿਆਂ ਦੇ ਅੰਦਰ ਇੱਕ ‘ਕੇਸਰ’ ਹੈ ਜੋ ਆਪਣੇ ਮਕਸਦ ਤੇ ਮੰਜ਼ਿਲ ਦੀ ਭਾਲ਼ ਵਿਚ ਭਟਕ ਰਿਹਾ ਹੈ ਪਰ ਹਰ ਇੱਕ ਨੂੰ ‘ਫ਼ਕੀਰ' ਵਰਗਾ ਮਾਰਗ- ਦਰਸ਼ਕ ਨਹੀਂ ਮਿਲ਼ਦਾ।
ਇਹ ਲਿਖਤ ਇਸੇ ਕੜੀ ਵਿਚ, ਜ਼ਿੰਦਗੀ ਦੇ ਤੱਥਾਂ ਨੂੰ ਸਮਝਣ ਤੇ ਸਾਂਝਾ ਕਰਨ ਦਾ ਇੱਕ ਉਪਰਾਲਾ ਹੈ... ਆਸ ਹੈ ਕਿ ਕਬੂਲ ਕਰੋਗੇ।
kam vadh galan ghat
Similar products