
Product details
ਕੈਰੋਲ ਐਸ. ਡਵੇਕ ਨੂੰ ਸਖ਼ਸ਼ੀਅਤ, ਸਮਾਜਿਕ ਮਨੋਵਿਗਿਆਨ ਅਤੇ ਵਿਕਾਸਵਾਦੀ ਮਨੋਵਿਗਿਆਨ ਦੇ ਖੇਤਰਾਂ ਵਿੱਚ ਦੁਨੀਆ ਦੀ ਪ੍ਰਮੁੱਖ ਖੋਜ-ਕਰਤਾ ਮੰਨਿਆ ਜਾਂਦਾ ਹੈ। ਉਹ ਕੋਲੰਬੀਆ ਯੂਨੀਵਰਸਿਟੀ 'ਚ ਮਨੋਵਿਗਿਆਨ ਦੀ ਪ੍ਰੋਫੈਸਰ ਰਹੀ ਹੈ ਅਤੇ ਹੁਣ ਸਟੈਨਫੋਰਡ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫ਼ੈਸਰ ਹੈ। ਉਹ ਅਮਰੀਕਨ ਅਕੈਡਮੀ ਆਫ ਆਰਟਸ ਐਂਡ ਸਾਇੰਸਜ਼ ਦੀ ਮੈਂਬਰ ਵੀ ਹੈ।
ਪ੍ਰੋਫੈਸ਼ਰ ਡਵੇਕ ਇਸ ਕਿਤਾਬ ਰਾਹੀਂ ਸਪੱਸ਼ਟ ਕਰਦੀ ਹੈ ਕਿ ਸਾਨੂੰ ਸਿਰਫ਼ ਆਪਣੀ ਯੋਗਤਾ ਤੇ ਪ੍ਰਤਿਭਾ ਨਾਲ ਹੀ ਸਫ਼ਲਤਾ ਨਹੀਂ ਮਿਲਦੀ, ਸਗੋਂ ਇਸ ਗੱਲੋਂ ਮਿਲਦੀ ਹੈ ਕਿ ਅਸੀਂ ਆਪਣੇ ਟੀਚਿਆਂ ਵੱਲ ਵਧਦੇ ਵਕਤ ਸੀਮਤ ਮਾਨਸਿਕਤਾ ਰਖਦੇ ਹਾਂ ਕਿ ਵਿਕਾਸਵਾਦੀ।ਸਹੀ ਮਾਨਸਿਕਤਾ ਹੋਣ 'ਤੇ ਅਸੀਂ ਆਪਣੇ ਬੱਚਿਆਂ ਨੂੰ ਓਹਨਾਂ ਦੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰ ਸਕਦੇ ਹਾਂ ਅਤੇ ਖ਼ੁਦ ਵੀ ਆਪਣੇ ਵਿਅਕਤੀਗਤ ਤੇ ਪੇਸ਼ੇਵਰ ਟੀਚਿਆਂ ਨੂੰ ਹਾਸਲ ਕਰ ਸਕਦੇ ਹਾਂ।
ਅਨੁਵਾਦਕ
-ਕੁਲਵਿੰਦਰ ਸਿੰਘ ਸਰਾਂ
Similar products