Menu

Nalwa jarnail banjhon

₹350
Explore

Nalwa jarnail banjhon

Product details

ਸੰਸਾਰ ਵਿਚ, ਉੱਚ ਕੋਟੀ ਦੇ ਦਲੇਰ, ਸੂਰਮੇ ਤੇ ਖੁੰਖਾਰ ਸੈਨਿਕ ਜਰਨੈਲ ਪੈਦਾ ਹੋਏ ਹਨ। ਕੁਝ ਇਤਿਹਾਸਕਾਰਾਂ ਵੱਲੋਂ ਲੇਖਾ ਕਰਦਿਆਂ, ਕਦੇ ਨਪੋਲੀਅਨ ਦਾ ਪਲੜਾ ਭਾਰੀ ਹੋ ਜਾਂਦਾ, ਕਦੇ ਕੋਈ ਇਤਿਹਾਸਕਾਰ, ਹਲਾਕੂ ਨੂੰ ਜਾਂ ਚੰਖੇਜ਼ ਖ਼ਾਨ ਨੂੰ ਕਾਮਯਾਬ ਜਰਨੈਲ ਮੰਨਦਾ, ਕਦੇ ਹੋਰ ਕੋਈ ਕਿਸੇ ਹੋਰ ਜਰਨੈਲ ਦਾ ਨਾਮ ਲੈਂਦਾ। ਪਰ ਸਹੀ ਅਰਥਾਂ ਵਿਚ ਜੇ ਕੋਈ ਸੂਰਮਾ ਹੈ, ਉੱਚੇ ਆਦਰਸ਼ਾਂ ਨੂੰ ਮੰਨਣ ਵਾਲਾ ਇਨਸਾਨ ਹੈ, ਸੱਚੇ ਸੁੱਚੇ ਆਚਰਣ ਵਾਲਾ ਹੈ, ਜੰਗੀ ਅਸੂਲਾਂ ਉੱਪਰ ਪਹਿਰਾ ਦੇਣ ਵਾਲਾ ਹੈ, ਤਾਂ ਸੰਸਾਰ ਦੇ ਵੱਡੇ ਇਤਿਹਾਸਕਾਰਾਂ ਨੇ ਵਿਸ਼ਵ ਦੇ ਬੇਹਤਰੀਨ ਜਰਨੈਲਾਂ ਵਿਚੋਂ ਸਿਰਮੌਰ, ਪੰਜਾਬ ਦੇ ਸ. ਹਰੀ ਸਿੰਘ ਨਲਵਾ ਨੂੰ ਮੰਨਿਆ ਹੈ।ਜੇ ਉਸ ਕੋਲ ਅੰਗਰੇਜ਼ਾਂ ਵਰਗੇ ਜੰਗੀ ਸਾਧਨ ਹੁੰਦੇ ਤਾਂ ਉਹ ਸਾਰੇ ਏਸ਼ੀਆ ਅਤੇ ਯੂਰਪ ਨੂੰ ਫਤੇਹ ਕਰ ਸਕਦਾ ਸੀ। ਹਰੀ ਸਿੰਘ ਨਲਵਾ 7 ਫੁੱਟ ਕੱਦ ਦਾ, ਗੋਰੇ ਰੰਗ ਦਾ, ਤਿੱਖੇ ਨੈਣ ਨਕਸ਼ਾਂ ਵਾਲਾ, ਸਰੀਰਕ ਤੌਰ 'ਤੇ ਬੇਹੱਦ ਫੁਰਤੀਲਾ, ਅਸਤਰ-ਸ਼ਸਤਰ ਵਿਦਿਆ 'ਚ ਮਾਹਰ, ਇਕੋ ਵਾਰ ਨਾਲ ਸ਼ੇਰ ਦਾ ਸ਼ਿਕਾਰ ਕਰਨ ਵਾਲਾ ਦਲੇਰ ਮਰਦ ਸੀ । ਉਸਦੇ ਨਾਮ ਦਾ ਡੰਕਾ ਕਸ਼ਮੀਰ ਤੋਂ ਲੈ ਕੇ ਕਾਬਲ ਕੰਧਾਰ ਤੱਕ ਵਜਦਾ ਸੀ।

ਜਮਰੌਦ ਦੇ ਕਿਲ੍ਹੇ ਵਿਚ 30 ਅਪਰੈਲ, 1837 ਨੂੰ ਸਿਰਫ਼ ਉਸ ਦਾ ਹੀ ਅੰਤ ਨਹੀਂ ਸੀ, ਦਰਅਸਲ ਇਹ ਸਮੁੱਚੇ ਖਾਲਸਾ ਰਾਜ ਦੇ ਅੰਤ ਦੀ ਸ਼ੁਰੂਆਤ ਸੀ । ਹਰੀ ਸਿੰਘ ਨਲਵਾ ਦੇ ਜੀਵਨ ਬਾਰੇ ਤੇ ਉਸ ਦੀ ਸੂਰਮਗਤੀ ਦੇ ਸਾਹਸੀ ਕਾਰਨਾਮੇ ਜਾਨਣ ਲਈ, ਇਹ ਨਾਵਲ ਹੈ। ਬੜਾ ਮਹੱਤਵਪੂਰਨ ਦਸਤਾਵੇਜ਼ ਹੈ

-ਬਲਦੇਵ ਸਿੰਘ

You might like these