Product details
ਟੂਕ ਆਪਣੇ ਵਿੱਚ ਇਕ ਵਿਚਾਰ ਨੂੰ ਸਮੇਟੇ ਬੈਠੀ ਹੁੰਦੀ ਹੈ ਜਿਸ ਨੂੰ ਉਹ ਬਹੁਤ ਭਾਵਪੂਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਂਦੀ ਹੈ। ਮਨੁੱਖ ਜਦੋਂ ਕਹਾਣੀ ਜਾਂ ਕਵਿਤਾ ਪੜ੍ਹਦਾ-ਸੁਣਦਾ ਹੈ ਤਾਂ ਉਸ ਦਾ ਦਿਮਾਗ ਜਿਵੇਂ ਚਾਨਣ ਨਾਲ ਭਰ ਜਾਂਦਾ ਹੈ । ਟੂਕ ਵੀ ਆਪਣੀ ਸੰਖੇਪਤਾ ਅਤੇ ਗਹਿਰਾਈ ਸਦਕਾ ਦਿਮਾਗ ਤੇ ਕਹਾਣੀ ਵਾਂਗ ਪ੍ਰਭਾਵ ਪਾਉਂਦੀ ਹੈ ਅਤੇ ਅਸੀਂ ਚੰਗੀ ਟੂਕ ਵੇਖਦਿਆਂ ਜਾਂ ਸੁਣਦਿਆਂ ਆਨੰਦ ਚਿੱਤ ਹੋ ਜਾਂਦੇ ਹਾਂ ਤੁਹਾਡੇ ਮਨ ਵਿੱਚ ਇਕ ਨਵੇਂ ਭਾਵ ਦਾ ਸੰਚਾਰ ਹੁੰਦਾ ਹੈ । ਕੁਝ ਚੇਤਨਾ ਜਾਗਦੀ ਹੈ, ਅਤੇ ਕੁਝ ਵਿਸਰਿਆ ਮੁੜ ਆ ਜੁੜਦਾ ਹੈ। ਇਹ ਪਲਕ ਝਪਕਦਿਆਂ ਵਾਪਰਦਾ ਹੈ ਇਸ ਲਈ ਹੀ ਕੋਈ ਚੰਗੀ ਕਾਵਿ-ਟੁਕੜੀ ਪੜ੍ਹਦਿਆਂ, ਸੁਣਦਿਆਂ ਜਾਂ ਚੰਗੀ ਟੂਕ ਦੇ ਸਨਮੁਖ ਹੁੰਦਿਆਂ ਮਨੁੱਖੀ ਮਨ ਪ੍ਰਾਪਤੀ ਅਤੇ ਸੰਤੁਸ਼ਟੀ ਅਨੁਭਵ ਕਰਦਾ ਹੈ। ਇਹ ਇਸ ਦਾ ਜਾਦੂ ਹੈ ਅਤੇ ਇਸ ਲਈ ਅਸੀਂ ਬਾਰ-ਬਾਰ ਇਸ ਕਾਰਜ ਵਿਚ ਲੱਗੇ ਰਹਿੰਦੇ ਹਾਂ।
Similar products