Search for products..

Home / Categories / Explore /

Punjab da Buchd K.P.S Gill

Punjab da Buchd K.P.S Gill




Product details

ਪੰਜਾਬ ਦੇ ਡੀ.ਜੀ.ਪੀ. ਰਹੇ ਕੇ.ਪੀ.ਐੱਸ. 'ਗਿੱਲ' ਦੀ ਮੌਤ ਮਗਰੋਂ ਇੱਕ ਇਹੋ ਜਿਹੀ ਕਿਤਾਬ ਲਿਖਣ ਦਾ ਵਿੱਚਾਰ ਮਨ ਵਿੱਚ ਆਇਆ, ਜਿਸ ਵਿੱਚ 'ਗਿੱਲ' ਦੇ ਜ਼ੁਲਮਾਂ ਦੀ ਕਹਾਣੀ ਲਿਖੀ ਜਾਵੇ ਤਾਂ ਬੜੀ ਛੇਤੀ ਇਹ ਗੱਲ ਸਮਝ ਪੈ ਗਈ ਕਿ ਇਹ ਕਾਰਜ ਬੇਹੱਦ ਔਖਾ ਹੈ। ਕਿਉਂਕਿ 'ਗਿੱਲ' ਦੀ ਅਗਵਾਈ ਹੇਠ ਜਾਂ ਇੰਝ ਕਹਿ ਲਈਏ ਕਿ 'ਗਿੱਲ' ਦਾ ਮੋਢਾ ਵਰਤ ਕੇ ਭਾਰਤੀ ਨਿਜ਼ਾਮ ਨੇ ਜੋ ਕਤਲੇਆਮ ਸਿੱਖਾਂ ਉੱਪਰ ਕੀਤਾ ਹੈ, ਉਸ ਦੇ ਤੱਥ ਤੇ ਵੇਰਵੇ ਇਕੱਤਰ ਕਰਨੇ ਬਹੁਤ ਵੱਡਾ ਕੰਮ ਹੈ।

 

ਪੰਜਾਬ ਦੇ ਹਰ ਪਿੰਡ ਵਿੱਚ 'ਗਿੱਲ' ਦੇ ਸਤਾਏ ਦੇ ਲੋਕਾਂ ਦੀਆਂ ਕਹਾਣੀਆਂ ਉਡੀਕ ਰਹੀਆਂ ਹਨ। 'ਗਿੱਲ' ਦੇ ਜ਼ੁਲਮਾਂ ਤੋਂ ਬਚ ਕੇ ਵਿਦੇਸ਼ਾਂ ਵਿੱਚ ਭੱਜਣ ਵਾਲ਼ਿਆਂ ਕੋਲ਼ ਇਸ ਨਾਲ਼ੋਂ ਵੀ ਦਰਦਨਾਕ ਹੱਡੀਂ-ਹੰਢਾਏ ਅੱਤਿਆਚਾਰਾਂ ਦੀ ਤਫ਼ਸੀਲ ਹੈ। ਦਹਿਸ਼ਤ ਐਨੀ ਕਿ ਹੁਣ ਵੀ ਲੋਕ ਜ਼ੁਬਾਨ ਖੋਲ੍ਹਣ ਨੂੰ ਤਿਆਰ ਨਹੀਂ। ਫੇਰ ਵੀ ਜਿੰਨਾ ਕੁ ਹੋ ਸਕਿਆ, 'ਗਿੱਲ' ਦੇ ਜ਼ੁਲਮਾਂ ਬਾਰੇ ਲਿਖਣ ਦਾ ਯਤਨ ਕੀਤਾ ਹੈ। ਕਿਤਾਬ ਛਪਣ ਤਕ ਇਹੀ ਮਹਿਸੂਸ ਹੁੰਦਾ ਰਿਹਾ ਕਿ ਅਸਲ ਵਿੱਚ ਤਾਂ 'ਗਿੱਲ' ਦੇ ਜ਼ੁਲਮਾਂ ਦਾ ਤੇ ਭਾਰਤੀ ਹਕੂਮਤ ਦੀ ਸਿੱਖਾਂ ਦੀ ਨਸਲਕੁਸ਼ੀ ਦੀ ਨੀਤੀ ਦਾ ਮਸਾਂ ਪੰਜ ਪਰਸੈਂਟ ਹੀ ਲਿਖ ਸਕਿਆ ਹਾਂ। ਇਹੋ ਜਿਹੀਆਂ ਸੈਂਕੜੇ ਕਿਤਾਬਾਂ ਦੀ ਲੋੜ ਹੈ, ਜਿਨ੍ਹਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੀ ਦਾਸਤਾਨ ਲਿਖੀ ਜਾ ਸਕੇ। ਪਰ 'ਗਿੱਲ' ਦੇ ਜ਼ੁਲਮਾਂ ਜਾਂ ਭਾਰਤੀ ਹਕੂਮਤ ਦੀ ਪੰਥ ਤੇ ਪੰਜਾਬ ਮਾਰੂ ਨੀਤੀ ਬਾਰੇ ਲਿਖਣ ਵਾਲ਼ੀਆਂ ਕਲਮਾਂ ਪਤਾ ਨਹੀਂ ਕਿਉਂ ਖ਼ਾਮੋਸ਼ ਹਨ। ਕੁਝ ਕੁ ਕਲਮਕਾਰ ਹੀ ਨੇ ਜਿਹੜੇ ਸੱਚ ਸੁਣਾਉਣ ਦੇ ਵੇਲ਼ੇ ਸੱਚ ਸੁਣਾ ਰਹੇ ਨੇ, ਬਹੁਤਿਆਂ ਨੂੰ ਤਾਂ ਭਾਈ ਜਸਵੰਤ ਸਿੰਘ ਖਾਲੜੇ ਦੀ ਸ਼ਹਾਦਤ ਚੇਤੇ ਆ ਜਾਂਦੀ ਹੈ। ਜਦ ਕਲਮਾਂ ਵਾਲ਼ੇ ਵੇਖਦੇ ਨੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲ ਪੁਲਸੀਆਂ ਨੂੰ ਵੀ ਬਚਾਉਣ ਲਈ ਬਾਦਲ ਵਰਗੇ ਲੋਕ ਨੀਲੀ ਦਸਤਾਰ ਸਜਾ ਕੇ ਡਟੇ ਹੋਏ ਨੇ ਤਾਂ ਕਲਮਾਂ ਨੂੰ ਚੁੱਪ ਕਰਵਾਉਣ ਵਿੱਚ ਹੀ ਭਲੀ ਸਮ ਸਿੱਖਾਂ ਉੱਪਰ ਹੋਏ ਤੇ ਹੋ ਰਹੇ ਅੱਤਿਆਚਾਰਾਂ ਦੀ ਦੁਹਾਈ ਦੇ ਕੇ ਸਰਕਾਰਾਂ ਹੰਢਾਉਣ ਵਾਲ਼ੇ ਬਾਦਲਕਿਆਂ ਤੋਂ ਆਸ ਸੀ ਕਿ ਉਹ 'ਗਿੱਲ' ਦੀ ਕਮਾਂਡ ਹੇਠ ਪੰਜਾ ਬੁੱਚੜਪੁਣੇ ਦਾ ਹਰ ਵੇਰਵਾ ਸਾਮ੍ਹਣੇ ਲਿਆਉਣਗੇ ਪਰ ਜਦ ਪਰਖ ਦੀ ਘੜੀ ਅ ਲੋਕ ਵੀ ਪੰਥ ਦੀ ਬਜਾਏ ਪੰਥ ਦੇ ਵੈਰੀਆਂ ਦੀ ਬੋਲੀ ਬੋਲਣ ਲੱਗ ਪਏ।

 

PAPERPACK 

PAGES 351


Similar products


Home

Cart

Account