
Product details
ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ਼ ਲਈ ਆਵਾਜ਼ ਬੁਲੰਦ ਕਰਨ ਦਾ ਫ਼ਰਜ਼ ਬਣਦਾ ਹੈ। ਏਸ ਦੁਨੀਆਂ ਵਿਚ ਸਦੀਵੀ ਤੌਰ 'ਤੇ ਕਿਸੇ ਨਹੀਂ ਬੈਠੇ ਰਹਿਣਾ, ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ, ਮਾਰੇ ਤੇ ਲਾ-ਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤਿ ਆਪਣਾ ਫ਼ਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ ਹੈ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਡਰੂ ਨਹੀਂ ਹੋਣਾ ਚਾਹੀਦਾ।
ਜਸਵੰਤ ਸਿੰਘ ਖਾਲੜਾ
Similar products