Search for products..

Home / Categories / Explore /

Sanskrit punjabi Kosh

Sanskrit punjabi Kosh




Product details

total pages 1084

ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੀ ਸਰਵਪੱਖੀ ਉੱਨਤੀ ਲਈ ਵਚਨ-ਬੱਧ ਹੈ। ਪੰਜਾਬੀ ਭਾਸ਼ਾ ਅੱਜ-ਕੱਲ੍ਹ ਦੇ ਪੂਰਬੀ ਪੰਜਾਬ (ਭਾਰਤ) ਅਤੇ ਪੱਛਮੀ ਪੰਜਾਬ (ਪਾਕਿਸਤਾਨ) ਦੀ ਆਮ ਲੋਕਾਂ ਦੀ ਬੋਲੀ ਹੈ। ਇਸ ਧਰਤੀ ਨੂੰ ਪਹਿਲਾਂ ਸੱਤ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ । ਸਪਤ ਸਿੰਧੂ ਦਾ ਅਰਥ ਹੀ ਸੱਤ ਦਰਿਆ ਹੈ, ਪਰ ਬਾਅਦ ਵਿਚ ਇਸਦਾ ਨਾਮ 'ਪੰਚਨਦ' ਪ੍ਰਚਲਿਤ ਹੋਇਆ ਜਿਸ ਦਾ ਐਨ ਫਾਰਸੀ ਤਰਜਮਾ ‘ਪੰਜ-ਆਬ' (ਪੰਜਾਬ ) ਹੈ । ਇਸ ਲਈ ਇਸ ਦਾ ਪੁਰਾਣਾ ਨਾਮ ਸਪਤ ਸਿੰਧੂ ਸੀ । ਇਸ ਸਪਤ ਸਿੰਧੂ ਦੀ ਧਰਤੀ ਉੱਤੇ ਬੋਲੀ ਜਾਂਦੀ ਭਾਸ਼ਾ ਦਾ ਆਰੰਭ ਦੇਖੀਏ ਤਾਂ ਹਜਾਰਾਂ ਸਾਲ ਪਹਿਲਾਂ ਇੱਥੇ ਰਿਗਵੇਦ, ਉਪਨਿਸ਼ਦ, ਪਾਣਿਨੀ ਦਾ ਸੰਸਕ੍ਰਿਤ ਵਿਆਕਰਣ 'ਅਸ਼ਟਾਧਿਆਈ’ ਅਤੇ ਹੋਰ ਸੰਸਕ੍ਰਿਤ ਗ੍ਰੰਥਾਂ ਦੀ ਰਚਨਾ ਹੋਈ, ਕਿਉਂਜੋ ਉਸ ਸਮੇਂ ਦੀ ਲੋਕ ਭਾਸ਼ਾ ਵੈਦਿਕ ਸੰਸਕ੍ਰਿਤ ਹੀ ਸੀ। ਮਗਰੋਂ ਇਹੋ ਸੰਸਕ੍ਰਿਤ ਭਾਸ਼ਾ ਖਾਸ ਨਿਯਮਾਂ ਵਿਚ ਬੱਝੀ ਹੋਣ ਕਰਕੇ ਇਸ ਦਾ ਬੋਲ-ਚਾਲ ਦਾ ਰੂਪ ਪਾਲੀ, ਪ੍ਰਾਕ੍ਰਿਤ, ਅਪਭ੍ਰੰਸ਼ ਆਦਿ ਵਿਚ ਬਦਲ ਗਿਆ ਅਤੇ ਇਸ ਤੋਂ ਹੀ ਪੰਜਾਬੀ ਭਾਸ਼ਾ ਹੋਂਦ ਵਿਚ ਆਈ। ਕਿਉਂਜੋ ਪੰਜਾਬੀ ਭਾਸ਼ਾ ਦਾ ਮੂਲ ਸਰੋਤ ਸੰਸਕ੍ਰਿਤ ਭਾਸ਼ਾ ਹੈ, ਇਸ ਲਈ ਪੰਜਾਬੀ ਭਾਸ਼ਾ ਵਿਚ ਸੰਸਕ੍ਰਿਤ ਦੀ ਆਮ ਸ਼ਬਦਾਵਲੀ ਤਤਸਮ ਅਤੇ ਤਦਭਵ ਰੂਪ ਵਿਚ ਕਾਫ਼ੀ ਮਾਤਰਾ ਵਿਚ ਮਿਲਦੀ ਹੈ। ਸੋ ਪੰਜਾਬੀ ਭਾਸ਼ਾ ਨੂੰ ਜਾਨਣ ਲਈ ਇਸ ਦੀ ਮਾਂ-ਬੋਲੀ ਸੰਸਕ੍ਰਿਤ ਦਾ ਗਿਆਨ ਹੋਣਾ ਬਹੁਤ ਲਾਹੇਵੰਦ ਹੈ। ਇਸੇ ਆਧਾਰ ਤੇ ਹੀ ‘ਸੰਸਕ੍ਰਿਤ-ਪੰਜਾਬੀ ਕੋਸ਼' ਤਿਆਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਸੰਸਕ੍ਰਿਤ ਕਲਾਸੀਕਲ ਭਾਸ਼ਾ ਹੈ ਜਿਸ ਵਿਚ ਸਾਹਿਤ, ਦਰਸ਼ਨ, ਕਾਵਿ-ਸ਼ਾਸਤਰ, ਵਿਆਕਰਨ-ਸ਼ਾਸਤਰ, ਰਾਜਨੀਤੀ, ਭਾਸ਼ਾ-ਵਿਗਿਆਨ ਆਦਿ ਦਾ ਅਣਮੁੱਲਾ ਗਿਆਨ ਭੰਡਾਰ ਭਰਿਆ ਪਿਆ ਹੈ। ਅਜਿਹੇ ਗਿਆਨ ਦੀ ਖੋਜ ਲਈ ‘ਸੰਸਕ੍ਰਿਤ-ਪੰਜਾਬੀ ਕੋਸ਼' ਸਹਾਈ ਸਿੱਧ ਹੋਵੇਗਾ। ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕਰਵਾਏ ਗਏ ‘ਫਾਰਸੀ-ਪੰਜਾਬੀ ਕੋਸ਼’, ‘ਪੰਜਾਬੀ-ਫਾਰਸੀ ਕੋਸ਼’, ‘ਕਿੱਤਾ ਕੋਸ਼’, ‘ਪੰਜਾਬੀ-ਅੰਗਰੇਜੀ ਕੋਸ਼’, ‘ਅੰਗਰੇਜ਼ੀ-ਪੰਜਾਬੀ ਕੋਸ਼' ਆਦਿ ਦੀ ਅਗਲੀ ਮਹੱਤਵਪੂਰਨ ਕੜੀ ਇਹ ‘ਸੰਸਕ੍ਰਿਤ-ਪੰਜਾਬੀ ਕੋਸ਼’ ਹੈ। ‘ਸੰਸਕ੍ਰਿਤ-ਪੰਜਾਬੀ ਕੋਸ਼’ ਦੀ ਪਹਿਲੀ ਐਡੀਸ਼ਨ ਪਾਠਕਾਂ ਨੂੰ ਭੇਟ ਕਰਨ ਵਿਚ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਕੋਸ਼ ਅਧਿਆਪਕਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਅਵੱਸ਼ ਲਾਹੇਵੰਦ ਸਿੱਧ ਹੋਵੇਗਾ। ਇਸ ਕੋਸ਼ ਨੂੰ ਵਿਦਵਾਨਾਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤਾ ਹੈ, ਪਰ ਫਿਰ ਵੀ ਜੇਕਰ ਇਸ ਵਿਚ ਕੋਈ ਤਰੁਟੀ ਰਹਿ ਗਈ ਹੋਵੇ ਉਸ ਸਬੰਧੀ ਪਾਠਕ ਉਸਾਰੂ ਸੁਝਾਅ ਸਾਨੂੰ ਭੇਜਣ ਤਾਂ ਜੋ ਅਗਲੀ ਛਾਪ ਵਿਚ ਇਸ ਕੋਸ਼ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ।

ਪੰਜਾਬੀ ਯੂਨੀਵਰਸਿਟੀ,

ਪਟਿਆਲਾ।

ਡਾ. ਜਸਬੀਰ ਸਿੰਘ ਆਹਲੂਵਾਲੀਆ

ਵਾਈਸ-ਚਾਂਸਲਰ


Similar products


Home

Cart

Account