
Product details
ਡਾ. ਸੁਖਪ੍ਰੀਤ ਸਿੰਘ ਉਦੋਕੇ ਦੀ ਇਸ ਕਿਤਾਬ ਦੇ ਲੇਖ ਭਾਵੇਂ ਪਿਛਲੇ ਕੁਝ ਦਹਾਕਿਆਂ ਦੀ ਪੰਥਕ ਹਾਲਤ ਦਾ ਬਿਆਨ ਜਾਪਦੇ ਹਨ ਪਰ ਦਰਅਸਲ ਇਹ ਪਿਛਲੇ ਸੌ ਸਾਲ ਅਤੇ ਆਉਂਦੇ ਦਹਾਕੇ ਵਿਚ ਪੰਥ ਨੂੰ ਖਤਮ ਕਰਨ ਦੇ ਚਾਹਵਾਨ ਸਿੱਖ ਦੁਸ਼ਮਣਾਂ, ਮਗਰਮੱਛਾਂ, ਅਜਗਰਾਂ ਅਤੇ ਡਾਇਨਾਸੋਰਸਾਂ ਹੀ ਨਹੀਂ ਬਲਕਿ ਬੁੱਕਲ ਵਿਚ ਬੈਠੇ ਸੱਪਾਂ ਦੀਆਂ ਸਾਜ਼ਿਸ਼ਾਂ ਨੂੰ ਵੀ ਬੇਨਕਾਬ ਕਰਦੇ ਹਨ। ਡਾ. ਉਦੋਕੇ ਨੂੰ ਪੰਥ ਦੇ ਹਰ ਦੁਸ਼ਮਣ ਦਾ ਪਤਾ ਹੈ। ਉਸ ਨੂੰ ਪਤਾ ਹੈ ਕਿ ਕਿਹੜਾ ਮਗਰਮੱਛ ਪੰਥ ਨੂੰ ਹੜਪਣ ਵਾਸਤੇ ਕੀ ਮਨਸੂਬੇ ਬਣਾ ਰਿਹਾ ਹੈ ਤੇ ਕਿਹੜਾ ਅਜਗਰ ਇਸ ਨੂੰ ਕਿਵੇਂ ਨਿਗਲਣਾ ਚਾਹੁੰਦਾ ਹੈ? ਉਹ ਜਾਣਦਾ ਹੈ ਕਿ ਭਾਵੇਂ ਡਾਇਨਾਸੋਰਸ ਲੱਖਾਂ ਸਾਲ ਪਹਿਲਾਂ ਮੁੱਕ ਗਏ ਸਨ ਪਰ ਆਰ.ਐਸ. ਐਸ. ਦਾ ਡਾਇਨਾਸੋਰਸ ਨਵੇਂ ਰੂਪ ਵਿਚ ਦਿਓ ਬਣੀ ਖੜ੍ਹਾ ਹੈ । ਡਾ. ਉਦੋਕੇ ਇਸ ਦਿਓ ਬਾਰੇ ਖਬਰਦਾਰ ਕਰਦਾ ਹੈ। ਆਫ਼ਰੀਨ ਹੈ ਇਹ ਦਲੇਰ ਕਲਮ ਜਿਹੜੀ ਇਸ ਡਾਇਨਾਸੋਰਸ ਤੋਂ ਡਰਦੀ ਨਹੀਂ। ਸੱਚ ਪੁੱਛੋ ਤਾਂ ਮੈਂ ਸਮਝਦਾ ਸੀ ਕਿ ਮੈਂ ਬੜਾ ਦਲੇਰ ਹਾਂ ਪਰ ਮੈਨੂੰ ਐਵੇਂ ਭੁਲੇਖਾ ਹੀ ਸੀ, ਡਾ: ਸੁਖਪ੍ਰੀਤ ਸਿੰਘ ਆਪਣੇ ਵੱਡੇ ਵੀਰ ਤੋਂ ਇਕ ਫੀਸਦੀ ਵੀ ਘਟ ਦਲੇਰ ਨਹੀਂ। ਇਸ ਦਲੇਰ, ਸੂਝਵਾਨ ਕਲਮ ਦੇ ਪੰਥ ਦਰਦ, ਉਸ ਦੀ ਤੜਪ, ਉਸ ਦੀ ਸੰਜੀਦਗੀ ਨੂੰ ਮੇਰਾ" ਨੀਲਾ-ਸਲਾਮ" ਪੁੱਜੇ।
ਡਾ: ਉਦੋਕੇ ਦੀ ਇਹ ਕਿਤਾਬ ਉਸ ਨੂੰ ਵੱਡੇ ਸਨਮਾਨ ਦਾ ਹੱਕਦਾਰ ਬਣਾਉਂਦੀ ਹੈ ਅਤੇ ਮੈਂ ਸਮਝਦਾ ਹਾਂ ਕਿ ਉਸ ਦੇ ਪਾਠਕਾਂ ਵਲੋਂ ਉਸ ਦੇ ਲੇਖਾਂ ਨੂੰ ਪੜ੍ਹ-ਪੜ੍ਹ ਕੀਤੀ ਅੱਸ਼-ਅੱਸ਼ ਤੇ ਪਿਆਰ ਦੀ ਸਦਾਅ ਤੋਂ ਵੱਡਾ ਕੋਈ ਸਨਮਾਨ ਨਹੀਂ। ਸਨਮਾਨ ਤੇ ਐਵਾਰਡ ਤਾਂ ਸਗੋਂ ਕਈ ਵਾਰੀ ਲੈਣ ਵਾਲੇ ਦੀ ਵਿਦਵਤਾ ਬਾਰੇ ਸ਼ੱਕ ਪੈਦਾ ਕਰਦੇ ਹਨ। ਮੇਰੀ ਅਰਜ਼- ਦਾਸ਼ਤ ਹੈ ਕਿ ਮੇਰਾ ਇਹ ਨਿੱਕਾ ਵੀਰ ਇੰਞ ਹੀ ਪੰਥ ਦੀ ਕਲਮੀ ਸੇਵਾ ਕਰਦਾ ਰਹੇ। ਪੰਥ ਇਸ ਦੀ ਸੇਵਾ ਨੂੰ ਹਮੇਸ਼ਾਂ ਚੇਤੇ ਰੱਖੇਗਾ।
-ਡਾ: ਹਰਜਿੰਦਰ ਸਿੰਘ 'ਦਿਲਗੀਰ' ਸਾਬਕਾ ਡਾਇਰੈਕਟਰ
ਸਿੱਖ ਹਿਸਟਰੀ ਰਿਸਰਚ ਬੋਰਡ
Similar products