
Product details
ਉਦੋਂ ਬੱਸ ਰਹਿਣ ਲਈ ਇਕ ਕੰਠਾ ਹੀ ਹੁੰਦਾ ਸੀ ਜਿਸ ਦੇ ਉਤੇ ਤਾਰਿਆਂ ਦੀ ਛੱਤ ਹੁੰਦੀ ਸੀ। ਉਹ ਛੱਤ ਜਿਸ ਹੇਠ ਜਦੋਂ ਬਬ ਚਾਟੀ 'ਚ ਮਧਾਣੀ ਪਾਉਂਦੀ ਸੀ ਤਾਂ ਲਗਦਾ ਸੀ ਜਿਵੇਂ ਧਰਤੀ ਕੋਈ ਸੁਲੱਖਣਾ ਗੀਤ ਲੈ ਕੇ ਸਮੇਂ ਦੀ ਕਚਹਿਰੀ 'ਚ ਪੁੱਜੀ ਹੋਵੇ। ਬੂਟੀਆਂ ਆਲਾ ਝੋਲਾ ਲੈ ਕੇ ਜਦੋਂ ਬਾਪੂ ਨੇ ਕਿਤੇ ਸਾਲ ਛਿਮਾਹੀ ਸ਼ਹਿਰ ਜਾਣਾ ਤਾਂ ਉਹ ਦਿਨ ਪਿੰਡ ਦੇ ਦੂਬੜੇ ਨੂੰ ਮੱਥੇ ਲਾਉਣ ਵਰਗਾ ਹੁੰਦਾ ਸੀ, ਜਿਸ ਦੀ ਛੋਹ ਅਣਪੂਰੀਆਂ ਸੱਧਰਾਂ ਦਾ ਖੂਹ ਗੇੜਦੀ ਸੀ। ਜਦੋਂ ਆਥਣ ਨੂੰ ਬੇਬੇ ਦੁੱਧ ਵਰਤਾਉਂਦੀ ਸੀ ਤਾਂ ਚੁੱਲ੍ਹੇ 'ਤੇ ਗੱਲਾਂ ਦੇ ਅਜਿਹੇ ਗੱਡੇ ਜੁੜਦੇ ਸਨ, ਲਗਦਾ ਸੀ ਜਿਵੇਂ ਉਨ੍ਹਾਂ ਦੀ ਲੀਹ ਦੀ ਮਿੱਟੀ ਚੁੱਕਣ ਲਈ ਚੰਨ ਵੀ ਪੀੜ੍ਹੀ 'ਤੇ ਆ ਬੈਠਾ ਹੋਵੇ।
ਫੇਰ ਜ਼ਿੰਦਗੀ ਦੇ ਸੁਆਲ 'ਚ ਹੀ ਤਰੱਕੀ ਦੀਆਂ ਅਜਿਹੀਆਂ ਤੱਤੀਆਂ ਲੂਆਂ ਚੱਲੀਆਂ ਕਿ ਉਨ੍ਹਾਂ ਨੇ ਬਾਪੂ ਦੇ ਬੂਟੀਆਂ ਆਲੇ ਝੋਲੇ ਦੇ ਸਾਰੇ ਮੋਰ, ਤੋਤੇ ਲੂਹ ਕੇ ਰੱਖ ਦਿੱਤੇ। ਤਾਰਿਆਂ ਦੀ ਛੱਤ ਪੱਥਰਾਂ ਦਾ ਪਰਚਾ ਹੋ ਨਿਬੜੀ, ਜਿਸ 'ਤੇ ਸਮੇਂ ਨੇ ਬੇਬੇ ਦੀ ਚਾਟੀ ਦੇ ਠੀਕਰਿਆਂ ਨਾਲ ਗੱਲਾਂ ਦੇ ਗੱਡਿਆਂ ਦੇ ਕਬਰਸਤਾਨ ਦੀ ਗਾਥਾ ਲਿਖੀ | ਜਦੋਂ ਗੱਲਾਂ ਦੇ ਗੱਡੇ ਨਾ ਰਹੇ ਫੇਰ ਗਡੀਰਿਆਂ ਦੀ ਕਿਸ ਨੇ ਵਾਤ ਪੁੱਛਣੀ ਸੀ। ਗਡੀਰੇ ਚਲਾਉਣ ਵਾਲੇ ਕੱਚੀਆਂ ਕੰਧਾਂ ਤੋਂ ਟੌਮ ਐਂਡ ਜੈਰੀ ਦੇ ਜੁੱਗ ਤੱਕ ਜਾ ਪੁੱਜ, ਜਿੱਥੇ ਦੇਸੀ ਕੁੱਕੜਾਂ ਦੇ ਬਾਂਗਾਂ ਦੇਣ 'ਤੇ ਜੁਰਮਾਨਾ ਹੁੰਦਾ ਹੈ।
ਉਦੋਂ ਜਦੋਂ ਕਲੀਰਿਆਂ ਵਾਲੀ ਰਕਾਨ ਪਿੰਡ ਦੀਆਂ ਗਲੀਆਂ 'ਚ ਗੇੜਾ ਕੱਢਦੀ ਸੀ ਤਾਂ ਪਿੰਡ ਦੀਆਂ ਸੱਥਾਂ ਦਾ ਰੰਗ ਵੀ ਗੁਲਾਬੀ ਹੋ ਜਾਂਦਾ ਸੀ। ਬਹੁਤਿਆਂ ਨੇ ਉਸ ਦਾ ਮੂੰਹ ਨਹੀਂ ਸੀ ਵੇਖਿਆ ਹੁੰਦਾ ਪਰ ਕਈ ਰਹੀ ਦੇ ਰੁੱਖਾਂ ਨੂੰ ਰਾਤ ਨੂੰ ਉਸ ਦੇ ਸੁਪਨੇ ਆਉਂਦੇ ਸੀ। ਜਿਨ੍ਹਾਂ ਨੇ ਕੰਧ ਉਹਨੇ ਉਹਦਾ ਹਾਸਾ ਸੁਣਿਆ ਸੀ ਉਹ ਕਹਿੰਦੇ ਸੀ, ਲਗਦਾ ਜਿਵੇਂ ਦਰਿਆ ਦੀ ਕੋਈ ਲਹਿਰ, ਸਮੇਂ ਦੇ ਸੁੰਨੇ ਵਿਹੜਿਆਂ 'ਚ ਪੁੰਨਿਆਂ ਦੇ ਚਾਨਣ ਦਾ ਅਰਘ ਲੈ ਕੇ ਪੁੱਜੀ ਹੋਵੇ।
ਫੇਰ ਪਤਾ ਹੀ ਨਾ ਲੱਗਾ ਕਦੋਂ ਕਿੱਕਲੀ ਪਾਉਂਦੀ ਰਕਾਨ ਦੇ ਸੱਗੀ ਫੁੱਲ ਤੇ ਘੱਗਰੇ ਕਿਸੇ ਪੱਛਮ ਦੀਆਂ ਕਿੱਲੀਆਂ ਨਾਲ ਅੜਨ ਲੱਗ ਪਏ ਤੇ ਉਸ ਨੇ ਉਹ ਕਿੱਲੀਆਂ ਪੁੱਟਣ ਦੀ ਥਾਂ, ਆਪਣੇ ਘੱਗਰੇ ਹੀ ਉਨ੍ਹਾਂ ਕਿੱਲੀਆਂ 'ਤੇ ਟੰਗ ਦਿੱਤੇ। ਗਲੀਆਂ ਦੀ ਇੱਟ ਨੂੰ ਚੁਬਾਰੇ ਲਾਉਣ ਵਰਗੇ ਉਸ ਦੇ ਵਡਾਰੂਆਂ ਦੇ ਧੁਰ ਦਰਗਾਹ ਵਰਗੇ ਬੋਲ, ਉਸ ਨੂੰ ਮੇਲੇ ਦੇ ਉਸ ਚੰਡੋਲ ਵਰਗੇ ਲੱਗਣ ਲੱਗ ਪਏ, ਜਿਹੜਾ ਮੇਲਾ ਮੁੱਕਣ ਤੋਂ ਬਾਅਦ ਕਿਸੇ ਨੂੰ ਹੁਲਾਰਾ ਨੀ ਦਿੰਦਾ।
1SBN 9390844124
*295/-
PUBLISHER - AUTUMN PUBLICATION ...
PAPER PACK
Similar products