Product details
ਵੋਲਗਾ ਤੋਂ ਗੰਗਾ
ਵੀਹ ਕਹਾਣੀਆਂ ਵਿੱਚ ਰਚੀ ਗਈ ਇਹ ਕਿਤਾਬ ਭਾਰਤੀ ਉਪਮਹਾਂਦੀਪ ਦੇ ਇਤਿਹਾਸ ਦੀਆਂ ਤਲਖ ਸੱਚਾਈਆਂ ਦੀ ਕਲਪਨਾ ਹੈ, ਜੋ 6000 ਈ.ਪੂ ਵਿੱਚ ਅਜੋਕੇ ਰੂਸ ਵਿਚਲੇ ਦਰਿਆ ਵੋਲਗਾ ਦੇ ਕੰਢੇ ਵੱਸੇ ਪੱਥਰ ਯੁੱਗ ਦੇ ਆਰੀਏ ਕਬੀਲਿਆਂ ਤੋਂ ਸ਼ੁਰੂ ਹੋ ਕੇ 1940ਵਿਆਂ ਦੀ ਭਾਰਤੀ ਅਜ਼ਾਦੀ ਦੀ ਲੜਾਈ ਅਤੇ ਦੂਜੀ ਸੰਸਾਰ ਜੰਗ ਦੀਆਂ ਘਟਨਾਵਾਂ ਤੱਕ ਬਿਆਨ ਕਰਦੀ ਹੈ। ਲੇਖਕ ਨੇ ਬਹੁਤ ਹੀ ਵਿਵਾਦਪੂਰਨ ਮਸਲੇ ਬੜੀ ਦਲੇਰੀ ਅਤੇ ਵਿਦਵਤਾ ਨਾਲ ਨਜਿੱਠੇ ਹਨ, ਜਿਵੇਂ ਕਿ ਪ੍ਰਵਾਸੀ ਆਰਿਆਈ ਅਤੇ ਮੂਲ ਭਾਰਤੀ ਸਭਿਆਚਾਰਾਂ ਵਿੱਚ ਟਕਰਾਅ, ਆਰਿਆਈ ਅਤੇ ਮੁਲ ਭਾਰਤੀ ਅੰਧਵਿਸ਼ਵਾਸਾਂ ਦਾ ਇੱਕ-ਮਿੱਕ ਹੋਣਾ, ਵੈਦਿਕ ਸਭਿਆਚਾਰ ਦਾ ਵਿਕਾਸ, ਕੋਝੀ ਜਾਤ ਪ੍ਰਥਾ ਦਾ ਜਨਮ ਤੇ ਵਿਕਾਸ, ਦਾਸਾਂ ਦੀ ਅਣਮਨੁੱਖੀ ਵਿਅਥਾ, ਹਿੰਦੂ ਮਿਥਿਹਾਸ ਦੀ ਸਥਾਪਤੀ, ਬ੍ਰਾਹਮਣਵਾਦ ਹੱਥੋਂ ਧਰਮ ਦੇ ਨਾਮ 'ਤੇ ਮਨੁੱਖ ਦੀ ਖੁਆਰੀ, ਉੱਤਰੀ ਭਾਰਤ ਦੇ ਪ੍ਰਾਚੀਨ ਗਣਰਾਜਾਂ ਦੀ ਵਿਰਾਸਤ, ਬੋਧੀ ਫਲਸਫੇ ਦਾ ਅਸਰ, ਆਖਰੀ ਹਿੰਦੂ ਰਾਜਿਆਂ ਦੀ ਅਯਾਸ਼ੀ ਤੇ ਆਪਸੀ-ਖਹਿਬਾਜ਼ੀ, ਇਸਲਾਮ ਦੀ ਭਾਰਤ ਉਪਰ ਕਾਮਯਾਬ ਚੜ੍ਹਾਈ, ਬਸਤੀਵਾਦੀ ਬਰਤਾਨੀਆ ਦਾ ਜ਼ਾਲਮਾਨਾ ਕਬਜ਼ਾ, ਅਤੇ ਗਾਂਧੀ-ਰਾਜਨੀਤੀ ਦੀ ਪੋਲ ਖੋਲਦੇ ਖਰੇ ਸੱਚ।
Similar products