Search for products..

Home / Categories / Explore /

PATHER UTE LEEKA

PATHER UTE LEEKA




Product details

ਹਯਾਤੀ ਦੀ ਕੁਠਾਲੀ ਤੇ ਸੋਚਾਂ ਦੀ ਭੱਠੀ ਵਿੱਚੋਂ ਕੁੰਦਨ ਬਣ ਕੇ ਨਿਕਲਣ ਵਾਲੇ ਅਰਸਦ ਮਨਜੂਰ ਦੀਆਂ ਗ਼ਜ਼ਲਾਂ ਉਸ ਦੇ ਵਧੀਆ ਸ਼ਾਇਰ ਹੋਣ ਨੂੰ ਤਸਦੀਕ ਕਰਦੀਆਂ ਹਨ।

-ਮੁਨੀਰ ਅਹਿਮਦ ਕੁਰੈਸੀ (ਮੰਨੂ ਭਾਈ)

ਵੈਸੇ ਤਾਂ ਅਰਸ਼ਦ ਜ਼ਿੰਦਗੀ ਦੇ ਕਈ ਰੰਗਾਂ ਨੂੰ ਆਪਣੀ ਸ਼ਾਇਰੀ ਦਾ ਵਸਤੂ ਬਣਾਉਂਦਾ ਹੈ, ਪਰ ਮੁਹੱਬਤ ਤੇ ਪ੍ਰਤੀਰੋਧ ਦਾ ਸਥਾਨ ਉਸ ਦੀ ਸ਼ਾਇਰੀ ਵਿਚ ਉਘੜਵਾਂ ਹੈ। ਅਰਸ਼ਦ ਦੀ ਸਮੁੱਚੀ ਸ਼ਾਇਰੀ ਵਿੱਚ ਤਸਵੱਫ ਦਾ ਰੰਗ ਵੀ ਹੈ ਅਤੇ ਪ੍ਰਗਤੀਵਾਦ ਦਾ ਵੀ। ਇਸ ਪੁਸਤਕ ਦੇ ਪ੍ਰਕਾਸ਼ਨ ਨਾਲ ਨਿਸ਼ਚੇ ਹੀ ਉਸ ਦੀ ਸ਼ਾਇਰੀ ਪਾਠਕਾਂ ਅਤੇ ਕਲਮਕਾਰਾਂ ਦਾ ਧਿਆਨ ਖਿੱਚੇਗੀ ।

-ਡਾ. ਸ਼ਮਸ਼ੇਰ ਮੋਹੀ

ਅਰਸ਼ਦ ਮਨਜੂਰ ਨੇ ਆਪਣੇ ਆਪ ਨੂੰ ਉਨ੍ਹਾ ਸ਼ਾਇਰਾਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ, ਜਿਨ੍ਹਾ ਦੀ ਸ਼ਾਇਰੀ ਵਿਚ ਲੋਕਾਂ ਦੀਆਂ ਪੀੜਾਂ, ਹਕੂਮਤੀ ਜਬਰ, ਮੁਆਸ਼ਰੇ ਦੇ ਨਾਜਾਇਜ਼ ਦਬਾਵਾਂ ਦਾ ਵਿਰੋਧ ਭਰਵੇਂ ਮਜਮੂਨ ਵਜੋਂ ਪੇਸ਼ ਹੋ ਰਹੇ ਹਨ । ਇਉਂ ਅਰਸ਼ਦ ਮਨਜ਼ੂਰ ਲੋਕਾਈ ਦਾ ਢੰਡੋਰਚੀ ਬਣ ਕੇ ਹੱਕ ਸੱਚ ਦਾ ਪਰਚਮ ਬੁਲੰਦ ਕਰਦਾ ਹੈ। ਅਰਸ਼ਦ ਨੇ ਵੱਖ ਵੱਖ ਸਿਨਫ਼ਾਂ ਵਿਚ ਸ਼ਾਇਰੀ ਕੀਤੀ ਹੈ। ਅਰਸ਼ਦ ਮਨਜੂਰ ਦੀ ਸਮੁੱਚੀ ਸ਼ਾਇਰੀ ਦੇ ਗੁਰਮੁਖੀ ਵਿਚ ਛਪਣ ਨਾਲ ਲਹਿੰਦੇ ਪੰਜਾਬ ਦੀ ਸ਼ਾਇਰੀ ਦਾ ਇਕ ਹੋਰ ਨਿਵੇਕਲਾ ਰੰਗ ਇਸ ਕਿਤਾਬ 'ਪੱਥਰ ਉੱਤੇ ਲੀਕਾਂ' ਰਾਹੀਂ ਚੜ੍ਹਦੇ ਪੰਜਾਬ ਦੇ ਪਾਠਕਾਂ ਦੇ ਰੂਬਰੂ ਹੋਵੇਗਾ।

-ਹਰਮੀਤ ਵਿਦਿਆਰਥੀ


Similar products


Home

Cart

Account