
Product details
ਓਸ਼ੋ ਨੂੰ ਕਿਸੇ ਵਰਗ-ਵਿਸ਼ੇਸ਼ ਵਿਚ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਦੇ ਹਜ਼ਾਰਾਂ ਪ੍ਰਵਚਨ ਨਿੱਜ ਦੀ ਤਲਾਸ਼ ਤੋਂ ਲੈ ਕੇ ਸਮਾਜ ਨੂੰ ਦਰਪੇਸ਼ ਸਭ ਤੋਂ ਵੱਧ ਉਭਰਵੀਂਆਂ ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਤੱਕ ਸਭ ਕਾਸੇ ਤੇ ਚਾਨਣ ਪਾਉਂਦੇ ਹਨ। ਓਸ਼ੋ ਦੀਆਂ ਕਿਤਾਬਾਂ ਲਿਖੀਆਂ ਨਹੀਂ ਗਈਆਂ ਹਨ, ਇਹ ਅੰਤਰਰਾਸ਼ਟਰੀ ਸ੍ਰੋਤਿਆਂ ਸਾਹਮਣੇ ਮੌਕੇ ਤੇ ਦਿੱਤੇ ਪ੍ਰਵਚਨਾਂ ਦੀ ਆਡੀਉ/ਵੀਡੀਉ ਰਿਕਾਰਡਿੰਗ ਦਾ ਸੰਕਲਨ ਹਨ। ਜਿਵੇਂ ਕਿ ਉਹ ਕਹਿੰਦੇ ਹਨ: ‘ਯਾਦ ਰੱਖਣਾ, ਮੈਂ ਜੋ ਵੀ ਕਹਿ ਰਿਹਾ ਹਾਂ ਉਹ ਸਿਰਫ ਤੁਹਾਡੇ ਲਈ ਹੀ ਨਹੀਂ ਹੈ ...ਮੈਂ ਭਵਿੱਖੀ ਪੀੜ੍ਹੀਆਂ ਲਈ ਵੀ ਬੋਲ ਰਿਹਾ ਹਾਂ। ਲੰਦਨ ਦੇ ਦਿ ਸੰਡੇ ਟਾਈਮਜ਼ ਨੇ ਓਸ਼ੋ ਦਾ ਜ਼ਿਕਰ ਵੀਹਵੀਂ ਸਦੀ ਦੇ 1000 ਨਿਰਮਾਣਕਾਰਾਂ ਵਿਚੋਂ ਇਕ ਕਹਿ ਕੇ ਕੀਤਾ ਹੈ। ਮਸ਼ਹੂਰ ਅਮਰੀਕੀ ਲੇਖਕ ਟਾੱਮ ਰਾਬਿਨਜ਼ ਨੇ ਉਨ੍ਹਾਂ ਦਾ ਜ਼ਿਕਰ ‘ਜੀਸਸ ਕ੍ਰਾਈਸਟ ਤੋਂ ਬਾਦ ਸਭ ਤੋਂ ਖਤਰਨਾਕ ਵਿਅਕਤੀ ਕਹਿ ਕੇ ਕੀਤਾ ਹੈ। ਭਾਰਤ ਦੇ ਸੰਡੇ ਮਿਡ-ਡੇ ਨੇ ਓਸ਼ੋ ਨੂੰ ਗਾਂਧੀ, ਨਹਿਰੂ ਅਤੇ ਬੁੱਧ ਨਾਲ ਉਨ੍ਹਾਂ ਦਸ ਲੋਕਾਂ ਵਿਚ ਚੁਣਿਆ ਹੈ ਜਿਨ੍ਹਾਂ ਨੇ ਭਾਰਤ ਦੀ ਕਿਸਮਤ ਬਦਲ ਦਿੱਤੀ।
PAPERPACK
PAGES 191
Similar products