Search for products..

Home / Categories / Explore /

Arjan vally - gurpreet sehji

Arjan vally - gurpreet sehji




Product details

ਉਹਨੇ ਬੋਤਲ ਵਿੱਚੋਂ ਸਾਰੀ ਸ਼ਰਾਬ ਗਲਾਸ ਵਿੱਚ ਪਾਉਂਦਿਆਂ ਬੜ੍ਹਕ ਮਾਰੀ ਤਾਂ ਅਹਾਤੇ ਵਿੱਚ ਬੈਠੇ ਬੰਦਿਆਂ ਹੱਥੋਂ ਮੀਟ ਦੀਆਂ ਸੈਂਖੀਆਂ ਛੁੱਟ ਕੇ ਥੱਲੇ ਡਿੱਗ ਪਈਆਂ, " ਆਰੀ..ਆਰੀ..ਆਰੀ.. ਵਿੱਚ ਜਗਰਾਵਾਂ ਦੇ ਕਹਿੰਦੇ ਲੱਗਦੀ ਰੌਸ਼ਨੀ ਭਾਰੀ, ਧੰਨਕੁਰ ਲੈ ਗਈ ਮੇਲਾ ਲੁੱਟ ਕੇ ਪਾ ਸੁਰਮੇ ਦੀ ਧਾਰੀ..ਲੱਕ ਪਤਲਾ ਕੂੰਜ ਦਾ ਸੀ ਉਹ ਬਦਨ ਦੀ ਭਾਰੀ.. ਸਾਉਰੇ ਦੀ ਓਦਣ ਝਾਲ ਆਲ਼ੇ ਪੁਲ ਤੇ ਨ੍ਹੀਂ ਗੇੜ ਚ ਆਈ.. ਨਹੀਂ ਤਾਂ ਦੁੱਖ ਟੁੱਟ ਜਾਣੇ ਸੀ "

ਖ਼ਾਲੀ ਬੋਤਲ ਭੁੰਜੇ ਫਰਸ਼ ਤੇ ਰੋੜ ਕੇ ਜਦ ਗਲਾਸ ਮੂੰਹ ਨੂੰ ਲਾਇਆ ਤਾਂ ਪਿੱਠ ਕਰਕੇ ਬੈਠਾ ਅਰਜਨ ਖੜ੍ਹਾ ਹੋ ਗਿਆ ਤੇ ਬੋਲਿਆ, "ਲੱਗਦੈ ਬੋਲੀ ਤੂੰ ਅਗਾਂਹ ਨਹੀਂ ਸੁਣੀ... ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ."

ਗੰਡਾਸੀ ਦੇ ਤੇਜ਼-ਤਰਾਰ ਵਾਰ ਨਾਲ਼ ਉਹਦਾ ਸਿਰ ਲਹਿ ਕੇ ਉਹਦੀ ਝੋਲ਼ੀ ਵਿੱਚ 'ਮਤੀਰੇ' ਵਾਂਗ ਡਿੱਗ ਪਿਆ। ਸਿਰ ਚੱਕ ਕੇ ਅਹਾਤੇ ਵਿੱਚ ਬੈਠੇ ਬੰਦਿਆਂ ਵੱਲ ਕਰਦਿਆਂ, ਜੀਹਦੇ ਮੂੰਹ ਵਿੱਚਲੀ ਦਾਰੂ ਧੌਣ ਦੀਆਂ ਨਾੜਾਂ ਵਿੱਚੋਂ ਬੁਲਬਲੇ ਬਣ ਕੇ ਬਾਹਰ ਆਉਂਦੀ ਪਈ ਸੀ, ਉਹਨੇ ਪੁੱਛਿਆ, “ਇਹਨੂੰ ਜਾਣਦੈ ਕੋਈ..ਇਹ ਕੇੜੀ ਢਾਬ ਦਾ ਪਾਣੀ ਪੀਂਦੈ..”


Similar products


Home

Cart

Account