Search for products..

Home / Categories / Explore /

Aurat Ik Drishtikon - Amrita Pritam

Aurat Ik Drishtikon - Amrita Pritam




Product details

ਮੁਖਬੰਦ

ਵਿਆਹ ਲਫ਼ਜ਼ ਦੇ ਅਰਥ ਹਨ - ਇਕ ਔਰਤ ਤੇ ਇਕ ਮਰਦ ਦਾ ਉਹ ਮੇਲ ਜਿਹਨੂੰ ਕਾਨੂੰਨ ਤੇ ਸਮਾਜ ਵੱਲੋਂ ਇਜਾਜ਼ਤ ਮਿਲੀ ਹੋਵੇ। ਵੇਲੇ ਦੀਆਂ ਰਹੁ ਰੀਤਾਂ, ਵੇਲੇ ਦੇ ਅਸੂਲ, ਤੇ ਦ੍ਰਿਸ਼ਟੀਕੋਣ, ਇਸ ਮੇਲ ਨੂੰ ਉਚੇਚੇ ਹੱਕ ਵੀ ਦੇਂਦੇ ਹਨ ਤੇ ਦੋਹਾਂ ਧਿਰਾਂ ਉੱਤੇ ਮਿੱਥੇ ਫ਼ਰਜ਼ ਵੀ ਲਾਗੂ ਕਰਦੇ ਹਨ।

ਇਹ ਹੱਕ ਤੇ ਫ਼ਰਜ਼ ਵੇਲੇ ਨਾਲ ਬਦਲਦੇ ਰਹਿੰਦੇ ਹਨ -- ਜਿਹਨਾਂ ਦੇ ਬੁਨਿਆਦੀ ਕਾਰਣ - ਆਰਥਿਕ ਤੇ ਰਾਜਨੀਤਕ ਲੋੜਾਂ ਹੁੰਦੇ ਹਨ। ਵਿਆਹ ਤਿੰਨ ਤਰ੍ਹਾਂ ਦੇ ਹੁੰਦੇ ਆਏ ਹਨ ਇਕ ਮਰਦ ਦਾ ਇਕ ਔਰਤ ਨਾਲ, ਇਕ ਮਰਦ ਦਾ ਬਹੁਤੀਆਂ ਔਰਤਾਂ ਨਾਲ, ਤੇ ਇਕ ਔਰਤ ਦਾ ਬਹੁਤੇ ਮਰਦਾਂ ਨਾਲ। ਪਰ ਪਿਛਲੀਆਂ ਦੋ ਕਿਸਮਾਂ ਵਿਚ ਇਕ ਫ਼ਰਕ ਹੈ ਇਕ ਮਰਦ ਜਦੋਂ ਬਹੁਤੀਆਂ ਔਰਤਾਂ ਨਾਲ ਵਿਆਹ ਕਰਦਾ ਹੈ, ਤਾਂ ਹਰ ਵਿਆਹ ਰਸਮੀ ਤੌਰ ਤੇ ਹੁੰਦਾ ਹੈ, ਪਰ ਇਕ ਔਰਤ ਜਦੋਂ ਬਹੁਤੇ ਮਰਦਾਂ ਨਾਲ ਵਿਆਹ ਕਰਦੀ ਹੈ, ਤਾਂ ਰਸਮੀ ਤੌਰ ਤੇ ਉਹਦਾ ਵਿਆਹ ਸਿਰਫ਼ ਇਕੋ ਮਰਦ ਨਾਲ ਹੁੰਦਾ ਹੈ, ਬਾਕੀ ਮਰਦਾਂ ਨਾਲ ਕੋਈ ਰਸਮ ਨਹੀਂ ਪੂਰੀ ਜਾਂਦੀ। ਤਿੱਬਤ, ਭਾਰਤ, ਤੇ ਸਿਲੋਨ ਦੇ ਕੁਝ ਹਿੱਸਿਆਂ ਵਿਚ ਇਕ ਭਰਾ ਦੀ ਬੀਵੀ ਸਭਨਾਂ ਭਰਾਵਾਂ ਦੀ ਬੀਵੀ ਹੁੰਦੀ ਹੈ, ਪਰ ਉਹਦੇ ਵਿਆਹ ਦੀ ਰਸਮ ਸਿਰਫ਼ ਵੱਡੇ ਭਰਾ ਨਾਲ ਹੁੰਦੀ ਹੈ। ਦੱਖਣ-ਪੱਛਮ ਅਫਰੀਕਾ ਤੇ ਪੂਰਬੀ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ "ਦਲ-ਵਿਆਹ'' ਅਜੇ ਵੀ ਹੁੰਦਾ ਹੈ, ਤੇ ਮੱਧ ਆਸਟ੍ਰੇਲੀਆ ਵਿਚ ਵੀ '‘ਦਲ-ਵਿਆਹ’’ ਹੁੰਦਾ ਰਿਹਾ ਸੀ। ਪਰ ਇੱਥੇ ਵੀ ਇਕ ਔਰਤ ਦਾ ਰਸਮੀ ਤੌਰ ਤੇ ਵਿਆਹ ਸਿਰਫ਼ ਇੱਕੋ ਮਰਦ ਨਾਲ ਹੁੰਦਾ ਹੈ, ਉਂਜ ਉਹ ਸਾਰੇ ਦਲ ਦੀ ਪਤਨੀ ਸਮਝੀ ਜਾਂਦੀ ਹੈ।

ਇਸ ਤੋਂ ਇਲਾਵਾ ਤਵਾਰੀਖ਼ ਵਿਚ ਪਤਨੀਆਂ ਵਟਾਣ ਦੇ ਪਤਨੀਆਂ ਹੁਦਾਰੀਆਂ ਦੇਣ ਦੇ ਵੀ ਸਬੂਤ ਮਿਲਦੇ ਹਨ - ਐਸਕੀਮੋ ਵਿਚ ਜੇ ਕਿਸੇ ਮਰਦ ਨੇ ਲੰਬੇ ਸਫ਼ਰ ਤੇ ਜਾਣਾ ਹੋਵੇ, ਪਤਨੀ ਬੀਮਾਰ ਜਾਂ ਗਰਭਵਤੀ ਹੋਣ ਦੀ ਸੂਰਤ ਵਿਚ ਲੰਬਾ ਸਫ਼ਰ ਨਾ ਕਰ ਸਕਦੀ ਹੋਵੇ, ਤਾਂ ਮਰਦ ਆਪਣੇ ਕਿਸੇ ਮਿੱਤਰ ਨਾਲ, ਜਿਹਨੇ ਉੱਥੇ ਹੀ ਰਹਿਣਾ ਹੋਵੇ, ਪਤਨੀ ਬਦਲ ਕੇ ਲੈ ਜਾਂਦਾ ਸੀ। ਅਤੇ ਮਹਿਮਾਨ-ਨਿਵਾਜ਼ੀ ਦੇ ਤੌਰ ਤੇ ਮਹਿਮਾਨ ਨੂੰ ਰੋਟੀ ਮੰਜੀ ਦੇ ਨਾਲ ਪਤਨੀ ਵੀ ਦੇਣ ਦੇ ਕਈ ਸਬੂਤ ਕਈ ਥਾਂ ਮਿਲਦੇ ਹਨ ਭਾਰਤ ਦੇ ਪਹਾੜੀ ਪਿੰਡਾਂ ਵਿਚ ਵੀ।

ਇਸ ਤੋਂ ਛੁੱਟ ਇਕ ਦਿਨ ਜਾਂ ਕੁਝ ਦਿਨਾਂ ਦੇ ਵਿਆਹ ਦਾ ਸਬੂਤ ਵੀ ਤਵਾਰੀਖ਼ ਵਿਚ ਮਿਲਦਾ ਹੈ। ਮਿਡਲ ਈਸਟ ਵਿਚ ਅਜੇ ਵੀ ਕਿਤੇ ਕਿਤੇ ਇਸ ਤਰ੍ਹਾਂ ਹੁੰਦਾ ਹੈ


Similar products


Home

Cart

Account