
Product details
Eh kitab na padho
ਇਹ ਕਿਤਾਬ ਨਾ ਪੜ੍ਹੋ,
ਕਿਉਂਕਿ ਇਹ ਕਿਤਾਬ ਕਿਸੇ ਮਹਿਬੂਬਾ ਦੇ ਪਿਆਰਾਂ ਵਾਂਗੂੰ,
ਇਸ਼ਕਾਂ ਦੇ ਦਰਿਆਵਾਂ ਵਿਚ ਨਹੀਂ ਵਹਿੰਦੀ, ਇਸ ਵਿਚ ਉਹ ਗੱਲਾਂ ਨਹੀਂ ਲਿਖੀਆਂ,
ਜਿਨ੍ਹਾਂ ਦੀ ਤੁਹਾਨੂੰ ਪੜ੍ਹਨ-ਸੁਣਨ ਦੀ ਆਦਤ ਪੈ ਗਈ ਆ।
ਇਹ ਕਿਤਾਬ ਇਕ ਸ਼ੀਸ਼ਾ ਹੈ,
ਜੋ ਹਕੀਕਤ ਦਾ ਚਿਹਰਾ ਦਿਖਾਉਂਦੀ ਹੈ।
ਇਹ ਕਿਤਾਬ ਤੁਹਾਨੂੰ ਉਹ ਸਭ ਚੀਜ਼ਾਂ ਦਿਖਾਏਗੀ,
ਜ਼ੋ ਤੁਹਾਡੇ ਤੋਂ ਜਾਣ ਬੁਝ ਕੇ ਨਜ਼ਰਅੰਦਾਜ਼ ਕਰਵਾਈਆਂ ਗਈਆਂ ਨੇ।
ਇਹ ਕਿਤਾਬ ਐਮਾਜੋਨ ਦੇ ਜੰਗਲਾਂ ਵਾਂਗੂੰ,
ਤੁਹਾਨੂੰ ਹਰੇਕ ਜਾਨਵਰ ਨਾਲ ਮਿਲਾਏਗੀ,
ਜ਼ੋ ਆਪਣੀ ਖੱਲ੍ਹ ਉੱਤੇ ਸ਼ਰਾਫ਼ਤ ਦੀ ਰਜਾਈ ਲੈ,
ਸਮਾਜ ਵਿਚ ਸਮਾਜ ਸੇਵੀ ਰੂਪ ਧਾਰੀ ਖੁੱਲ੍ਹੇ ਘੁੰਮਦੇ ਨੇ।
ਇਹ ਕਿਤਾਬ ਵਿਚ ਉਹੀ ਗੱਲਾਂ ਖਾਸ ਨੇ,
]ਜ਼ੋ ਤੁਹਾਨੂੰ ਬੇਲੋੜੇ ਜਿਹੀਆਂ ਲੱਗਣਗੀਆਂ।
ਇਹ ਕਿਤਾਬ ਉਨ੍ਹਾਂ ਲਈ ਲਿਖੀ ਹੈ,
ਜ਼ੋ ਧਰਤੀ ਉੱਤੇ ਰਹਿ ਕੇ,
ਅੰਬਰਾਂ ਤੋਂ ਪਾਰ ਦੀ ਸੋਚ ਸੋਚਦੇ ਨੇ।
ਇਹ ਕਿਤਾਬ ਸੱਚ ਬਿਆਨ ਕਰਦੀ ਹੈ,
ਇਹ ਗੁੰਮ ਹੋਣ ਨੂੰ ਤਿਆਰ ਹੈ,
ਇਹ ਬੈਨ ਹੋਣ ਨੂੰ ਤਿਆਰ ਹੈ।
Similar products