
Product details
ਮਹਾਨ ਯੁੱਗ ਪ੍ਰਵਰਤਕ ਆਚਾਰਯ ਚਾਣਕਯ ਦੁਆਰਾ ਲਿਖਿਆ ਗ੍ਰੰਥ 'ਚਾਣਕਯ ਨੀਤੀ' ਵਿਚਲੇ ਸਲੋਕ ਨੀਤੀਆਂ ਦੇ ਵਿਸ਼ਿਆਂ ਉਤੇ ਆਧਾਰਿਤ ਹਨ। ਇਹ ਵਿਸ਼ੇ ਹਨ-ਸਮਾਜ, ਧਰਮ, ਰਾਜਨੀਤੀ, ਪੁਰਸ਼ਾਰਥ, ਸੱਜਣ ਤੇ ਕੁਟਿਲ ਮਨੁੱਖਾਂ ਨਾਲ ਸੰਬੰਧਤ। ਆਚਾਰਯ ਚਾਣਕਯ ਨੇ ਜੋ ਵੀ ਲਿਖਿਆ ਹੈ ਉਸਦੇ ਇਕ-ਇਕ ਸਲੋਕ ਤੋਂ ਇਜ ਜਾਪਦਾ ਹੈ ਜਿਵੇਂ ਗਾਗਰ ਵਿਚ ਸਾਗਰ ਨੂੰ ਸਮੇ ਲਿਆ ਹੋਵੇ। ਮਿਸਾਲ ਦੇ ਤੌਰ 'ਤੇ ਉਹਨਾਂ ਨੇ ਨਾਰੀ-ਧਰਮ ਤੇ ਰਾਜ- ਧਰਮ ਬਾਰੇ ਇਕ ਸਲੋਕ ਵਿੱਚ ਜੋ ਲਿਖਿਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦਾ ਚਿੰਤਨ ਕਿੰਨਾ ਡੂੰਘਾ, ਵਿਸ਼ਾਲ ਤੇ ਭਾਵਪੂਰਤ ਸੀ। ਅਧਿਆਇ ਦੋ ਦੇ ਸਲੋਕ ਪੰਦਰਾਂ ਵਿਚ ਉਹ ਲਿਖਦੇ ਹਨ-
ਡਾ. ਜਗਦੀਸ਼ ਕੌਰ ਵਾਡੀਆ
'ਨਦੀ ਦੇ ਤੇਜ਼ ਵਹਿਣ ਕਾਰਨ ਕਿਨਾਰੇ 'ਤੇ ਉੱਗੇ ਦਰਖ਼ਤ ਜਿਸ ਤਰ੍ਹਾਂ ਨਸ਼ਟ ਹੋ ਜਾਂਦੇ ਹਨ, ਉਸੇ ਤਰ੍ਹਾਂ ਵਿਆਹੁਤਾ ਨਾਰੀ ਜੇ ਆਪਣਾ ਘਰ ਛੱਡ ਕੇ ਦੂਸਰੇ ਦੇ ਘਰ ਰਹਿੰਦੀ ਹੈ ਤਾਂ ਸਮਾਜ ਰਾਹੀਂ ਦੁਰਕਾਰੀ ਜਾਂਦੀ ਹੈ, ਨਾ ਘਰ ਦੀ ਨਾ ਘਾਟ ਦੀ। ਇਸੇ ਤਰ੍ਹਾਂ ਚੰਗੇ ਸਲਾਹਕਾਰ ਮੰਤਰੀਆਂ ਤੋਂ ਬਿਨਾਂ ਰਾਜਾ ਤਬਾਹੀ ਦੇ ਕੰਢੇ ਹੀ ਸਮਝੋ। ਦਰਖ਼ਤ ਵਣ ਵਿਚ, ਨਾਰੀ ਘਰ-ਪਰਿਵਾਰ ਵਿਚ ਤੇ ਰਾਜਾ ਮੰਤਰੀਆਂ ਨਾਲ ਹੀ ਸੋਭਦਾ ਹੈ।'
ਆਚਾਰਯ ਚਾਣਕਯ ਨੇ ਵਿਦਵਤਾ, ਗਿਆਨ, ਚਿੰਤਨ, ਦੂਰ-ਦ੍ਰਿਸ਼ਟੀ ਤੇ ਜੁਗਤ ਦੇ ਆਧਾਰ 'ਤੇ ਹੀ ਸਮਰਾਟ ਚੰਦਰਗੁਪਤ ਮੌਰਯ ਦੇ ਰਾਜ ਨੂੰ ਇਕ ਲੜੀ ਵਿੱਚ ਪਰੋ ਕੇ, ਇੱਕ ਵੱਡੀ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕੀਤਾ ਤੇ ਅਖੰਡ ਭਾਰਤ ਦਾ ਸੁਪਨਾ ਵੀ ਸਾਕਾਰ ਹੋਇਆ।
Similar products