Search for products..

Home / Categories / Explore /

CHINTA CHADO SUKH NAAL JIO

CHINTA CHADO SUKH NAAL JIO




Product details

ਇੱਕ ਵਾਰ ਜਦੋਂ ਤੁਸੀਂ ਧਿਆਨ ਨਾਲ ਫੈਸਲਾ ਕਰ ਲਓ, ਉਸ ਫੈਸਲੇ ਨੂੰ ਲਾਗੂ ਕਰਨ ਵਿੱਚ ਜੁੱਟ ਜਾਓ ਅਤੇ ਸਿੱਟੇ ਦੀ ਚਿੰਤਾ ਮਨੋਂ ਕੱਢ ਦਿਓ।

ਜਿਨ੍ਹਾਂ ਲੋਕਾਂ ਨੂੰ ਅਸੀਂ ਪਸੰਦ ਨਹੀਂ ਕਰਦੇ, ਉਨ੍ਹਾਂ ਬਾਰੇ ਸੋਚਣ ਵਿੱਚ ਇੱਕ ਮਿੰਟ ਵੀ ਬਰਬਾਦ

ਨਾ ਕਰੋ।

* ਦੂਜਿਆਂ ਵਿੱਚ ਦਿਲਚਸਪੀ ਲੈਂਦੇ ਹੋਏ ਖੁਦ ਨੂੰ ਭੁਲਾ ਦਿਓ।ਰੋਜ ਕੋਈ ਅਜਿਹਾ ਬੰਗਾ ਕੰਮ ਕਰੋ ਜੋ ਕਿਸੇ ਦੇ ਚਿਹਰੇ ਤੇ ਖੇੜਾ ਲਿਆ ਦੇਵੇ।

ਚਿੰਤਾ ਅਤੇ ਥਕਾਵਟ ਤੋਂ ਬਚਣ ਲਈ ਆਪਣਾ ਕੰਮ ਉਤਸ਼ਾਹ ਨਾਲ ਕਰੋ।

ਆਪਣੀਆਂ ਖੁਸ਼ੀਆਂ ਲੁਟਾ ਕੇ ਵੀ ਦੂਜਿਆਂ ਲਈ ਖੁਸ਼ੀਆਂ ਪੈਦਾ ਕਰੋ। ਜਦੋਂ ਤੁਸੀਂ ਕਿਸੇ ਦਾ ਚੰਗਾ ਕਰਦੇ ਹੋ ਤਾਂ ਉਹ ਕੰਮ ਖੁਦ ਤੁਹਾਡੇ ਲਈ ਬਿਹਤਰੀਨ ਹੋ ਨਿੱਬੜਦਾ ਹੈ।

ਆਪਣੇ ਦੁਸਮਣਾਂ ਨਾਲ ਸਾਂਵੇਂ ਹੋਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇੰਝ ਅਸੀਂ ਉਨ੍ਹਾਂ ਨਾਲੋਂ ਖੁਦ ਨੂੰ ਹੀ ਵਧੇਰੇ ਦੁੱਖ ਪੁਚਾਵਾਂਗੇ।

ਨੀਂਦ ਨਾ ਆਉਣ ਨਾਲ ਕੁਝ ਨਹੀਂ ਹੁੰਦਾ, ਨੁਕਸਾਨ ਨੀਂਦ ਨਾ ਆਉਣ ਦਾ ਡਰ ਕਰਦਾ ਹੈ।

ਇਹ ਅੱਜ ਉਹੀ ਭਲਕ ਹੈ ਜਿਸ ਦੀ ਤੁਹਾਨੂੰ ਕਲ੍ਹ ਚਿੰਤਾ ਸੀ। ਕੀ ਅੱਜ ਉਹ ਵਾਕਈ

ਵਾਪਰੇਗਾ ਜਿਸ ਦੀ ਤੁਹਾਨੂੰ ਕਲ੍ਹ ਚਿੰਤਾ ਸੀ ?

ਇਹ ਨਾ ਸੋਚੋ ਕਿ ਭਲਕੇ ਕੀ ਹੋਵੇਗਾ।ਅੱਜ ਨੂੰ ਇਸ ਜੋਸ਼ ਨਾਲ ਜੀਓ ਜਿਵੇਂ ਇਹ ਤੁਹਾਡਾ ਪਹਿਲਾ ਅਤੇ ਆਖਰੀ ਅੱਜ ਹੋਵੇ।

ਜੇ ਮਨ ਵਿਚ ਕੋਈ ਮਕਸਦ ਨਾ ਹੋਵੇ ਤਾਂ ਜੀਵਨ ਦਿਨ-ਦਿਨ ਕਰਕੇ ਬੀਤਦਾ ਜਾਂਦਾ ਹੈ।

● ਸਿਆਣਾ ਬੰਦਾ ਬਹਿ ਕੇ ਨੁਕਸਾਨ ਤੇ ਰੋਂਦਾ ਨਹੀਂ ਰਹਿੰਦਾ, ਉਹ ਨੁਕਸਾਨਪੂਰਤੀ ਦਾ ਤਰੀਕਾ ਲੱਭਦਾ ਹੈ ।


Similar products


Home

Cart

Account