Search for products..

Home / Categories / Explore /

GHADE CH DABI IZZAT - Brar jaisy

GHADE CH DABI IZZAT - Brar jaisy




Product details

ਬਰਾੜ ਜੈਸੀ ਦੀ ਇਹ ਪਲੇਠੀ ਖ਼ੂਬਸੂਰਤ ਕਥਾ-ਪੁਸਤਕ ਵਿੱਚ ਦਰਜ ਹਰ ਕਹਾਣੀ ਦੀ ਇੱਕ-ਇੱਕ ਸਤਰ ਵਿੱਚ ਕਹਾਣੀ ਹੈ। ਬਰਾੜ ਜੈਸੀ ਦੇ ਕਥਾ ਸੰਸਾਰ ਨੂੰ ਸਮਝਣ ਲਈ ਉਸਦੀ ਅੰਤਰ-ਦ੍ਰਿਸ਼ਦੀ ਔਰ ਸਿਆਣਪ ਨਾਲ ਸੰਵਾਦ ਰਚਾਉਣਾ ਪੈਂਦਾ ਹੈ।
ਫਿਰ ਕਹਾਣੀ ਅਰਥ ਦਿੰਦੀ ਹੈ। ਉਹ ਇਸ ਕਥਾ-ਪੁਸਤਕ ਦਾ ਨਾਂ ਰੱਖਦੀ ਹੈ 'ਘੜੇ'ਚ ਦੱਬੀ ਇੱਜ਼ਤ' । ਇਸ ਨਾਂ ਵਿੱਚ ਘੜਾ ਲੋਕਧਾਰਾਈ ਸੰਕਲਪ ਵੀ ਹੈ। ਇਹ ਪਾਣੀ ਪਿਲਾ ਕੇ ਜੀਵਨ ਦੇਣ ਦਾ ਕਾਰਜ ਵੀ ਕਰਦਾ ਹੈ। ਇਹ ਪੁਰਾਣੇ ਸਮੇਂ ਵਿੱਚ ਕੁੜੀਆਂ ਮਾਰ ਕੇ ਦੱਬਣ ਦੇ ਕੰਮ ਵੀ ਆਉਂਦਾ ਰਿਹਾ ਹੈ। ਜਦੋਂ ਅਸੀਂ ਇਸ ਨੂੰ ਸਮਕਾਲ ਨਾਲ ਜੋੜ ਕੇ ਵੇਖਦੇ ਹਾਂ, ਇਹ ਬਰਾੜ ਜੈਸੀ ਦੀ ਕਥਾ-ਗੈਲਰੀ ਦਾ ਉਹ ਧਰਾਤਲ ਵੀ ਹੈ, ਜਿਸ ਉੱਪਰ ਖੜ੍ਹ ਕੇ ਉਹ ਜ਼ਿੰਦਗੀ ਦੇ ਤਮਾਮ ਤੱਤੇ-ਠੰਡੇ ਅਨੁਭਵਾਂ ਤੇ ਰਿਸ਼ਤਿਆਂ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਦੀ ਹੈ।ਬਰਾੜ ਜੈਸੀ ਦੀ ਕਹਾਣੀ ਪੜ੍ਹਤਕਾਰ ਨੂੰ ਬਹੁਕੋਣਾਂ ਤੋਂ ਪ੍ਰਭਾਵਿਤ ਕਰਦੀ ਹੈ। ਇਸ ਲਈ ਮੈਂ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਉਸਦੀ ਇਸ ਕਥਾ-ਪੁਸਤਕ ਦਾ ਸਵਾਗਤ ਕਰਦਾ ਹਾਂ।

Similar products


Home

Cart

Account