
Product details
ਲਹੌਰ ਦੀ ਹੀਰਾ ਮੰਡੀ ਦਾ ਗੁੱਝਾ ਸੱਭਿਆਚਾਰ
ਇਹ ਕਿਤਾਬ ਤੁਹਾਨੂੰ ਲਹੌਰ ਦੇ ਸ਼ਾਹੀ ਮੁਹੱਲੇ ਦੇ ਮਸ਼ਹੂਰ ਲਾਲ ਬੱਤੀ ਖੇਤਰ ਵਿਚ ਇਕ ਖੋਜ-ਯਾਤਰਾ ਤੇ ਲੈ ਜਾਂਦੀ ਏ। ਲੇਖਿਕਾ ਸ਼ਾਹੀ ਮੁਹੱਲੇ ਨਾਲ ਜੁੜੇ ਲੋਕਾਂ; ਰੰਡੀਆਂ ਉਨ੍ਹਾਂ ਦੇ ਦੱਲਿਆਂ ਪ੍ਰਬੰਧਕਾਂ ਅਤੇ ਗਾਹਕਾਂ ਨਾਲ ਹੀ ਸਾਜ਼ਿੰਦਿਆਂ ਅਤੇ ਹੋਰਨਾਂ, ਦੇ ਜੀਵਨਾਂ ਰਾਹੀਂ ਆਪਣੀ ਕਹਾਣੀ ਕਹਿੰਦੀ ਏ। ਉਨ੍ਹਾਂ ਦੀਆਂ ਕਹਾਣੀਆਂ ਰਾਹੀਂ, ਇਹ ਕਿਤਾਬ ਉਨ੍ਹਾਂ ਦੇ ਯੋਗਦਾਨ ਨੂੰ ਵੀ ਲਕੀਰਦੀ ਏ ਜੋ ਇਨ੍ਹਾਂ ਲੋਕਾਂ ਨੇ ਪਾਕਿਸਤਾਨ ਦੀਆਂ ਪੇਸ਼ਕਾਰੀ ਕਲਾਵਾਂ ਦੇ ਸੰਸਾਰ ਲਈ ਪਾਇਆ ਏ।
ਇਸ ਗੱਲ ਨੂੰ ਸਪਸ਼ਟ ਕਰਨ ਲਈ ਕਿ ਰੰਡੀਗਿਰੀ ਦਾ 'ਚੰਗੇ ਲੋਕਾਂ' ਨਾਲ ਕੋਈ ਨਾਤਾ ਨਹੀਂ, ਪਾਕਿਸਤਾਨ ਸਮਾਜ ਨੇ ਕਈ ਮਿੱਥਾਂ ਘੜੀਆਂ ਹਨ ਤੇ ਉਨ੍ਹਾਂ ਨੂੰ ਮਜ਼ਬੂਤੀ ਦਿੱਤੀ ਏ। ਇਹ ਮਿੱਥ ਸਾਰਾ ਦੋਸ਼ ਮਾੜੀਆਂ ਔਰਤਾਂ ਤੇ ਮੜ੍ਹਦੇ ਨੇ ਕਿ ਉਹ ਚੰਗੇ ਲੋਕਾਂ ਨੂੰ ਮਾੜੇ ਕੰਮਾਂ ਵਿਚ ਚਾਲ ਨਾਲ ਫਸਾ ਲੈਂਦੀਆਂ ਨੇ । ਸਾਡਾ ਸਮਾਜ ਇਨ੍ਹਾਂ ਮਿੱਥਾਂ ਤੇ ਕਿੰਤੂ ਕਰਨ ਵਾਲੇ ਕਿਸੇ ਨੂੰ ਵੀ ਬੁਰੀ ਤਰ੍ਹਾਂ ਨਿਰਉਤਸ਼ਾਹਤ ਕਰਦਾ ਏ। ਰੰਡੀਗਿਰੀ ਬਾਰੇ ਸਾਡੀਆਂ ਮਿੱਥਾਂ ਨੂੰ ਨੰਗਾ ਕਰਕੇ ਇਹ ਕਿਤਾਬ ਸਾਡੇ ਸਮੁੱਚੇ ਸਮਾਜ ਵਿਚ ਸਾਰੀਆਂ ਔਰਤਾਂ ਵੱਲੋਂ ਅਨੁਭਵ ਕੀਤੇ ਜਾ ਰਹੇ ਸ਼ਕਤੀ ਸਬੰਧਾਂ ਪ੍ਰਤਿ ਸਾਡੀ ਸੋਚ ਵਿਚ ਇਕ ਅੰਨ੍ਹੇ ਬਿੰਦੂ ਨੂੰ ਖਤਮ ਕਰਨ ਵਿਚ ਮਦਦ ਕਰਦੀ ਏ ।
ਮਿਨੀਸੋਟਾ ਯੂਨੀਵਰਸਿਟੀ ਤੋਂ ਸਿੱਖਿਆ ਵਿਚ ਪੀ ਐਚ ਡੀ ਨਾਲ ਫੌਜ਼ੀਆ ਸਈਦ ਨੇ ਪਾਕਿਸਤਾਨ ਵਿਚ ਸਮਾਜਕ ਤਬਦੀਲੀ ਲਿਆਉਣ ਵਾਲੇ ਕੰਮਾਂ ਨਾਲ ਸਬੰਧਿਤ ਅਹੁਦਿਆਂ ਤੇ ਪਿਛਲੇ ਬਾਰਾਂ ਸਾਲ ਬਿਤਾਏ ਨੇ ਜਿਨ੍ਹਾਂ ਵਿਚ ਨੈਸ਼ਨਲ ਇਸਟੀਚਿਊਟ ਆੱਫ ਫੋਕ ਐਂਡ ਟਰੈਡੀਸ਼ਨਲ ਹੈਰੀਟੇਜ, ਆਗਾ ਖਾਨ ਫਾਉਂਡੇਸ਼ਨ ਅਤੇ ਯੂ ਏ ਡੀ ਪੀ, ਪਾਕਿਸਤਾਨ ਵਰਗੀਆਂ ਸੰਸਥਾਵਾਂ ਸ਼ਾਮਿਲ ਹਨ। ਉਹ ਪਾਕਿਸਤਾਨ ਵਿਚ ਪਹਿਲੀ ਨਿੱਜੀ ਸੰਸਥਾ ਦੀ ਸਥਾਪਕ ਏ ਜੋ ਮਨੋਵਿਗਿਆਨਕ ਸੰਕਟ। ਖਾਸ ਕਰਕੇ ਉਹ ਜਿਨ੍ਹਾਂ ਦਾ ਸਬੰਧ ਬਲਾਤਕਾਰ ਅਤੇ ਘਰੇਲੂ ਹਿੰਸਾ ਨਾਲ ਏ, ਬਾਰੇ ਔਰਤਾਂ ਨੂੰ ਸਿੱਧੀਆਂ ਸੇਵਾਵਾਂ ਮੁਹੱਈਆਂ ਕਰਦੀ ਏ।
Similar products