Search for products..

Home / Categories / Explore /

ik meri akh kashni -shivcharn kussa

ik meri akh kashni -shivcharn kussa




Product details

ਉਹਦੀ ਲਿਖਤ ਉਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਤੋਂ ਲੈ ਕੇ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਤੱਕ ਦਾ ਰੰਗ ਸਾਫ਼ ਦਿਸਦੇ।

- ਪ੍ਰਿੰ. ਸਰਵਣ ਸਿੰਘ

ਹੱਥਲਾ ਨਾਵਲ ਉਸਨੇ ਦੋ ਢਾਈ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪਰ ਉਸ ਦੀ ਮਰਹੂਮ ਨੌਜੁਆਨ ਬੇਟੀ "ਲਾਲੀ" ਦੀ ਲੰਮੀ ਬੀਮਾਰੀ ਕਾਰਣ ਅਤੇ ਉਸ ਦੀ ਆਪਣੀ ਲਿਖੀ ਹਿੰਦੀ ਵੈੱਬ ਸੀਰੀਜ਼ "NRI" ਬਣਨ ਦੇ ਰੁਝੇਵਿਆਂ ਕਾਰਣ ਇਹ ਨਾਵਲ ਦੇਰੀ ਨਾਲ਼ ਛਪ ਰਿਹਾ ਹੈ। ਪਾਇਲ ਵਰਗੀਆਂ ਕੁੜੀਆਂ ਦੇ ਸ਼ੋਸ਼ਣ ਦੇ ਨਾਲ਼ ਕੈਰੀ ਵਰਗੇ ਮੁੰਡਿਆਂ ਲਈ ਸਮਾਜ ਦੇ ਕੋਝੇ ਅਨਸਰਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲ਼ੀਆਂ ਮੁਸ਼ਕਲਾਂ, ਪ੍ਰੇਮ ਸਿੰਘ ਵਰਗੇ ਪਾਤਰਾਂ ਦੀ ਦੁਰਦਬਾ ਤੋਂ ਇਲਾਵਾ 'ਕਰੋਨਾ ਕਾਲ' ਵਿੱਚ ਵਾਪਰੀਆਂ ਘਟਨਾਵਾਂ ਦਾ ਭਰਪੂਰ ਵਰਨਣ ਇਸ ਨਾਵਲ ਨੂੰ ਉਸ ਸਮੇਂ ਦੇ ਇਤਿਹਾਸ ਦੀ ਤਸਵੀਰਕਸ਼ੀ ਕਰਨ ਦੇ ਦਸਤਾਵੇਜ਼ ਵਜੋਂ ਦੇਖਿਆ ਜਾਣਾ ਵੀ ਬਣਦਾ ਹੈ।

ਏਨੀ ਸ਼ਿੱਦਤ ਅਤੇ ਮਿਹਨਤ ਨਾਲ਼ ਲਗਾਤਾਰ ਨਾਵਲ ਲਿਖਣ ਵਾਲ਼ੇ ਆਮ ਲੋਕਾਂ ਵਿੱਚ ਹਰਮਨ ਪਿਆਰੇ ਸਾਡੇ ਇਸ ਨਾਵਲਕਾਰ ਬਾਰੇ ਮੈਂ ਸਨਿਮਰ ਬੇਨਤੀ ਸਹਿਤ ਆਪਣੇ ਸਮੇਂ ਦੇ ਬੁੱਧੀਜੀਵੀ, ਸਾਹਿਤਕ ਅਤੇ ਆਲੋਚਕ ਵਰਗ ਨੂੰ ਵੀ ਧਿਆਨ ਦੇਣ ਦੀ ਬੇਨਤੀ ਕਰਦੀ ਹਾਂ ਅਤੇ ਸੁਝਾਅ ਦਿੰਦੀ ਹਾਂ। 'ਲਾਹੌਰ ਬੁੱਕ ਸ਼ਾਪ' ਦੁਆਰਾ ਛਾਪਿਆ ਗਿਆ ਇਹ ਨਾਵਲ ਜੱਗੀ ਕੁੱਸਾ ਦੇ ਨਾਵਲਾਂ ਵਿੱਚੋਂ ਸਿਰਕੱਢ ਨਾਵਲ ਹੈ, ਮੈਂ ਇਸ ਗੱਲ ਦੀ ਵੀ ਪ੍ਰੋੜਤਾ ਕਰਦੀ ਹਾਂ। ਔਰਤ ਦੀ ਨਵੀਂ ਆਜ਼ਾਦੀ ਦੀ ਨਵੀਂ ਨਜ਼ਰ ਦੀ ਤਰਜ਼ਮਾਨੀ ਕਰਦਾ ਹੋਇਆ ਨਾਵਲ "ਇੱਕ ਮੇਰੀ ਅੱਖ ਕਾਸ਼ਣੀ... " ਬੜੇ ਹੀ ਭਾਵਪੂਰਤ ਨਾਮ ਵਾਲ਼ਾ ਨਾਵਲ ਹੈ। ਸ਼ਾਲਾ ਉਸ ਦੀ ਕਲਮ ਏਸੇ ਤਰ੍ਹਾਂ ਵਰੋਸਾਈ ਰਹੇ !

- ਮਨਦੀਪ ਕੌਰ ਭੰਮਰਾ


Similar products


Home

Cart

Account