
Product details
Kamaal Karde Ho Baadshaho
ਉਸ ਦੀ ਗ਼ਜ਼ਲ ਵਿੱਚ ਕਮਾਲ ਦੀਆਂ ਤਕਨੀਕੀ ਬਾਰੀਕੀਆਂ ਹਨ, ਜੋ ਉਸ ਨੂੰ ਇੱਕ ਵੱਡਾ ਫ਼ਨਕਾਰ ਅਤੇ ਸ਼ਿਅਰਕਾਰ ਸਾਬਿਤ ਕਰਦੀਆਂ ਹਨ। ਉਸ ਦੀ ਗ਼ਜ਼ਲ ਆਮ ਬੋਲ-ਚਾਲ ਦੀ ਬੋਲੀ ਦੇ ਬਹੁਤ ਨੇੜੇ ਹੈ। ਪਰ ਇਸ ਸਾਦਗੀ ਵਿਚ ਤਰ੍ਹਾਂ-ਤਰ੍ਹਾਂ ਦੇ ਨਖ਼ਰੇ ਵੀ ਹਨ, ਜੋ ਉਸ ਦੀ ਗ਼ਜ਼ਲ ਨੂੰ ਫ਼ਨੀ ਤੌਰ ਤੇ ਅਮੀਰ ਬਣਾਉਂਦੇ ਹਨ। ਮੁਹਾਵਰਾਬੰਦੀ, ਲਫ਼ਜ਼ੀ-ਤਕਰਾਰ, ਮੁਬਾਲਿਗਾ, ਤਲਮੀਹ, ਤਨਜ਼, ਕਨਾਇਆਂ, ਰਮਜ਼ ਵਗੈਰਾ ਦੀ ਵਰਤੋਂ ਵਿੱਚ ਉਹ ਮਾਹਿਰ ਹੈ। ਉਸ ਦੀ ਗ਼ਜ਼ਲ ਵਿੱਚ ਗਿਰਾਬੰਦੀ ਕਮਾਲ ਦੀ ਹੈ!
ਕਿਉਂਕਿ ਇ সি
-ਪ੍ਰੋ. ਜਸਪਾਲ ਘਈ
ਤਜੱਮਲ ਕਲੀਮ ਸੌਖੀ ਜ਼ੁਬਾਨ ਦਾ ਸ਼ਾਇਰ ਹੈ, ਪਰ ਉਸਦੀ ਸ਼ਾਇਰੀ ਸੌਖੀ ਨਹੀਂ। ਇਹ ਜ਼ਿੰਦਗੀ ਦੀਆਂ ਔਖਾਂ ਦਾ ਭਾਰ ਚੁੱਕੀ ਫਿਰਦੀ ਹੈ। ਇਸ ਵਿੱਚ ਤਲਖ਼ੀਆਂ ਤੇ ਮਹਿਰੂਮੀਆਂ ਉਦਾਸੀ ਦੇ ਕੋਲ ਗਾਉਂਦੀਆਂ ਹਨ। ਇਹ ਸ਼ਾਇਰੀ ਨੰਗੇ ਪੈਰਾਂ 'ਚ ਚੁਭੀਆਂ ਸੂਲਾਂ ਤੇ ਪੱਥਰ ਘੜਦਿਆਂ ਜ਼ਖ਼ਮੀ ਹੋਏ ਪੋਟਿਆਂ ਦਾ ਲਹੂ ਲਿਖਦੀ ਹੈ। ਛੋਟੇ-ਛੋਟੇ ਮਿਸਰੇ ਤਜੱਮਲ ਕਲੀਮ ਦੀ ਖ਼ਾਸੀਅਤ ਹਨ ਜੋ ਉਸਦੇ ਸ਼ਿਅਰਾਂ ਨੂੰ ਲੋਕ ਮੁਹਾਵਰੇ ਦੇ ਨੇੜੇ ਰੱਖਦੇ ਹਨ।
-ਗੁਰਤੇਜ ਕੋਹਾਰਵਾਲਾ
1990 ਵਿੱਚ ਮੁਨੀਰ ਨਿਆਜ਼ੀ ਨੇ ਇੱਕ ਇੰਟਰਵਿਊ ਵਿੱਚ ਜਦ ਇਹ ਕਿਹਾ ਕਿ ਪੰਜਾਬੀ ਜਦੀਦ ਗ਼ਜ਼ਲ ਦੀ ਜ਼ਬਾਨ ਨਹੀਂ ਹੈ ਤਾਂ ਤਜੱਮਲ ਪੰਜਾਬੀ ਵੱਲ ਮੁੜ ਆਇਆ ਮੁਨੀਰ ਨਿਆਜ਼ੀ ਦੇ ਮਿਹਣੇ ਦਾ ਜਵਾਬ ਤਜੱਮਲ ਨੇ ਆਪਣੀ ਕਲਮ ਨਾਲ ਦਿੱਤਾ। 1996 ਵਿੱਚ ਉਸ ਦਾ ਮਜਮੂਆਂ 'ਬਰਫ਼ਾਂ ਹੇਠ ਤੰਦੂਰ' ਛਪਿਆ ਤਾਂ ਪੰਜਾਬੀ ਪਾਠਕਾਂ ਨੇ ਉਸ ਨੂੰ ਸਿਰ 'ਤੇ ਬਿਠਾ ਲਿਆ। ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ ਵਿੱਚ ਵੀ ਉਸ ਦਾ ਜ਼ਿਕਰ-ਏ ਖ਼ੈਰ ਹੋਣ ਲੱਗਾ। 'ਬਰਫ਼ਾਂ ਹੇਠ ਤੰਦੂਰ' ਨੂੰ ਬਹੁਤ ਸਾਰੇ ਸਨਮਾਨ ਮਿਲੇ।
-ਹਰਮੀਤ ਵਿਦਿਆਰਥੀ
Eh kitab na padho
ਇਹ ਕਿਤਾਬ ਨਾ ਪੜ੍ਹੋ,
ਕਿਉਂਕਿ ਇਹ ਕਿਤਾਬ ਕਿਸੇ ਮਹਿਬੂਬਾ ਦੇ ਪਿਆਰਾਂ ਵਾਂਗੂੰ,
ਇਸ਼ਕਾਂ ਦੇ ਦਰਿਆਵਾਂ ਵਿਚ ਨਹੀਂ ਵਹਿੰਦੀ, ਇਸ ਵਿਚ ਉਹ ਗੱਲਾਂ ਨਹੀਂ ਲਿਖੀਆਂ,
ਜਿਨ੍ਹਾਂ ਦੀ ਤੁਹਾਨੂੰ ਪੜ੍ਹਨ-ਸੁਣਨ ਦੀ ਆਦਤ ਪੈ ਗਈ ਆ।
ਇਹ ਕਿਤਾਬ ਇਕ ਸ਼ੀਸ਼ਾ ਹੈ,
ਜੋ ਹਕੀਕਤ ਦਾ ਚਿਹਰਾ ਦਿਖਾਉਂਦੀ ਹੈ।
ਇਹ ਕਿਤਾਬ ਤੁਹਾਨੂੰ ਉਹ ਸਭ ਚੀਜ਼ਾਂ ਦਿਖਾਏਗੀ,
ਜ਼ੋ ਤੁਹਾਡੇ ਤੋਂ ਜਾਣ ਬੁਝ ਕੇ ਨਜ਼ਰਅੰਦਾਜ਼ ਕਰਵਾਈਆਂ ਗਈਆਂ ਨੇ।
ਇਹ ਕਿਤਾਬ ਐਮਾਜੋਨ ਦੇ ਜੰਗਲਾਂ ਵਾਂਗੂੰ,
ਤੁਹਾਨੂੰ ਹਰੇਕ ਜਾਨਵਰ ਨਾਲ ਮਿਲਾਏਗੀ,
ਜ਼ੋ ਆਪਣੀ ਖੱਲ੍ਹ ਉੱਤੇ ਸ਼ਰਾਫ਼ਤ ਦੀ ਰਜਾਈ ਲੈ,
ਸਮਾਜ ਵਿਚ ਸਮਾਜ ਸੇਵੀ ਰੂਪ ਧਾਰੀ ਖੁੱਲ੍ਹੇ ਘੁੰਮਦੇ ਨੇ।
ਇਹ ਕਿਤਾਬ ਵਿਚ ਉਹੀ ਗੱਲਾਂ ਖਾਸ ਨੇ,
]ਜ਼ੋ ਤੁਹਾਨੂੰ ਬੇਲੋੜੇ ਜਿਹੀਆਂ ਲੱਗਣਗੀਆਂ।
ਇਹ ਕਿਤਾਬ ਉਨ੍ਹਾਂ ਲਈ ਲਿਖੀ ਹੈ,
ਜ਼ੋ ਧਰਤੀ ਉੱਤੇ ਰਹਿ ਕੇ,
ਅੰਬਰਾਂ ਤੋਂ ਪਾਰ ਦੀ ਸੋਚ ਸੋਚਦੇ ਨੇ।
ਇਹ ਕਿਤਾਬ ਸੱਚ ਬਿਆਨ ਕਰਦੀ ਹੈ,
ਇਹ ਗੁੰਮ ਹੋਣ ਨੂੰ ਤਿਆਰ ਹੈ,
ਇਹ ਬੈਨ ਹੋਣ ਨੂੰ ਤਿਆਰ ਹੈ।
Similar products