
Product details
Page 1
ਮਾਇਆ ਅਜੇ ਚਾਰ ਕੁ ਵਰ੍ਹਿਆਂ ਦੀ ਸੀ ਜਦੋਂ ਇੱਕ ਰਾਤ ਉਨ੍ਹਾਂ ਦੇ ਘਰ ਵਿੱਚ ਬੜਾ ਹੰਗਾਮਾ ਹੋਇਆ। ਉਸਦੇ ਬਾਪ ਨੇ ਉਸ ਦੀ ਮਾਂ ਨੂੰ ਬੜਾ ਮਾਰਿਆ ਸੀ।
ਗਾਲ਼ੀ-ਗਲੋਚ, ਧੌਲ਼-ਧੱਫ਼ਾ ਤਾਂ ਅੱਗੇ ਵੀ ਹੁੰਦਾ ਰਹਿੰਦਾ ਸੀ ਪਰ ਉਸ ਰਾਤ ਉਸ ਦਾ ਬਾਪ ਕਿਧਰੋਂ ਬਹੁਤ ਸ਼ਰਾਬ ਪੀ ਕੇ ਆਇਆ ਸੀ ਤੇ ਆਉਂਦਾ ਹੀ ਉਸ ਦੀ ਮਾਂ ਨੂੰ ਮਾਰਨ ਲੱਗ ਪਿਆ ਸੀ । ਉਸਨੂੰ ਇੰਨਾ ਕੁ ਯਾਦ ਸੀ ਕਿ ਉਹ ਡਡਿਆ ਕੇ ਚੀਖ਼ਾਂ ਮਾਰਦੀ ਪਿਓ ਦੀਆਂ ਲੱਤਾਂ ਨੂੰ ਚਿੰਬੜ ਗਈ ਸੀ ਤੇ ਵਾਰ-ਵਾਰ ਇਹੀ ਆਖਦੀ ਸੀ, ਬੀਬੀ ਨੂੰ ਨਾ ਮਾਰੋ, ਬੀਬੀ ਨੂੰ ਨਾ ਮਾਰੋ । ਪਿਓ ਨੇ ਉਹਨੂੰ ਧੂਹ ਕੇ ਪਰ੍ਹਾਂ ਸੁੱਟ ਦਿੱਤਾ ਸੀ ਤੇ ਫੇਰ ਚੁਬਾਰੇ ਚੜ੍ਹ ਗਿਆ ਸੀ, ਜਿੱਥੇ ਬੈਠ ਕੇ ਉਹ ਅਕਸਰ ਸ਼ਰਾਬ ਪੀਂਦਾ ਸੀ। ਫੇਰ ਪਤਾ ਨਹੀਂ ਕਦੋਂ ਉਹ ਸੌਂ ਗਿਆ।
ਬੀਬੀ ਉਹਦੀ ਪਹਿਲੇ ਬੈਠੇ ਰੋਂਦੀ ਰਹੀ ਫੇਰ ਉਸਨੇ ਮਾਇਆ ਨੂੰ ਰੋਟੀ ਖਵਾਈ, ਦੁੱਧ ਪਿਆਇਆ ਤੇ ਬੜੇ ਪਿਆਰ ਨਾਲ ਥਾਪੜ-ਥਾਪੜ ਕੇ ਸੁਲਾ ਦਿੱਤਾ। ਰਾਤ ਨੂੰ ਮਾਇਆ ਨੇ ਸੁਪਨੇ ਵਿੱਚ ਵੀ ਚੀਖ਼ਾਂ ਮਾਰੀਆਂ ਤੇ ਉਸ ਦੀ ਮਾਂ ਨੇ ਆਪਣੀਆਂ ਬਾਹਵਾਂ 'ਚ ਲੈ ਕੇ ਉਸਨੂੰ ਫੇਰ ਸੁਲਾ ਦਿੱਤਾ।
ਅਗਲੀ ਸਵੇਰ ਉਹਦਾ ਬਾਪ ਝੱਗ ਸੁੱਟਦਾ, ਗਾਲਾਂ ਦਿੰਦਾ ਉਸਦੀ ਮਾਂ ਨੂੰ ਲੱਭ ਰਿਹਾ ਸੀ। ਹਰਾਮਖ਼ੋਰ! ਪਤਾ ਨਹੀਂ ਕਿੱਧਰ ਦਫ਼ਾ ਹੋ ਗਈ, ਚਾਹ ਪਾਣੀ ਵੀ ਨਹੀਂ ਦਿੱਤਾ। ਫੇਰ ਉਹ ਗੁੱਸੇ ਵਿੱਚ ਹੀ ਕਿਧਰੇ ਬਾਹਰ ਚਲਿਆ ਗਿਆ । ਮਾਇਆ ਸੁੱਤੀ ਉੱਠ ਕੇ ਇੱਧਰ ਉਧਰ ਤੁਰੀ ਫਿਰਦੀ ਮਾਂ ਨੂੰ ਟੋਲਦੀ ਰਹੀ ਪਰ ਉਹ ਕਿਧਰੇ ਨਹੀਂ ਸੀ । ਦੁਪਹਿਰ ਤੱਕ ਉਸਨੂੰ ਬੜੀ ਭੁੱਖ ਲੱਗ ਗਈ ਤੇ ਉਹ ਰੋਣ ਲੱਗ ਪਈ। ਗਵਾਂਢਣ ਨੇ ਕੰਧ ਉੱਪਰੋਂ ਦੀ ਝਾਕ ਕੇ ਪਹਿਲੇ ਉਸਦੀ ਮਾਂ ਨੂੰ ਆਵਾਜ਼ਾਂ ਦਿੱਤੀਆਂ ਤੇ ਫੇਰ ਮਾਇਆ ਨੂੰ ਚੁੱਪ ਕਰਨ ਲਈ ਆਖਿਆ ਤੇ ਨਾਲ ਹੀ ਆਖਿਆ-"ਜੇ ਭੁੱਖ ਲੱਗੀ ਐ ਤਾਂ ਸਾਡੇ ਵੱਲ ਆ ਜਾ।" ਨਿੱਕੀ ਜਿਹੀ ਮਾਇਆ ਡੌਰ-ਭੌਰ ਹੋਈ ਇੱਧਰ ਉੱਧਰ ਦੇਖ ਰਹੀ ਸੀ। ਇੰਨੇ ਨੂੰ ਭਰਿਆ-ਪੀਤਾ ਉਹਦਾ ਬਾਪ ਘਰ ਆਇਆ ਤੇ ਬੋਲਿਆ- "ਸਾਲੀ ਹਰਾਮਖ਼ੋਰ ਨੇ ਪਤਾ ਨਹੀਂ ਕੀ ਚੰਦ ਚਾੜ੍ਹਿਆ ਹੋਊ! ਚੌਕੀਦਾਰ ਥਾਣੇ ਇਤਲਾਹ ਕਰਨ ਗਿਐ ਅਖੈ ਉਹਦੀ ਜੁੱਤੀ ਤੇ ਚੁੰਨੀ ਨਹਿਰ ਦੇ ਕੰਢੇ ਪਈਆਂ ਨੇ।” ਮਾਇਆ ਨੂੰ ਕਿਸੇ ਵੀ ਗੱਲ ਦੀ ਸਮਝ ਨਹੀਂ ਸੀ ਲੱਗ ਰਹੀ। ਆਥਣ ਤੀਕ ਲੋਕ
Similar products