
Product details
ਡਾ. ਦਲੀਪ ਕੌਰ ਟਿਵਾਣਾ ਆਪਣੇ ਸਹਿਜ ਤੇ ਸੂਖ਼ਮ ਬਿਰਤਾਂਤ ਰਾਹੀਂ ਮਨੁੱਖੀ ਮਨ ਦੀ ਹਾਜ਼ਰੀ ਅਤੇ ਗੈਰ ਹਾਜ਼ਰੀ ਦੀ ਗੱਲ ਕਰਨ ਵਾਲੀ ਪੰਜਾਬੀ ਸਾਹਿਤ ਦੀ ਅਜ਼ੀਮ ਲੇਖਕਾ ਹੈ।
ਉਸਦੀਆਂ ਰਚਨਾਵਾਂ ਦੇ ਪਿਛੋਕੜ ਵਿੱਚ ਵਿਚਰਦੀਆਂ ਵਡੇਰੀਆਂ ਸਭਿਆਚਾਰਕ ਕਦਰਾਂ ਕੀਮਤਾਂ ਪਾਠਕ ਨੂੰ ਸ੍ਵੈ ਤਲਾਸ਼ ਦੇ ਮਾਰਗ ਤੇ ਤੋਰ ਕੇ ਜ਼ਿੰਦਗੀ ਦੇ ਅੰਤਿਮ ਸੱਚ ਦੀ ਪ੍ਰਾਪਤੀ ਦਾ ਰਾਹ ਵਿਖਾਉਂਦੀਆਂ ਹਨ। ਜ਼ਿੰਦਗੀ ਪ੍ਰਤੀ ਵਚਨਬੱਧਤਾ ਅਤੇ ਨਿਰੰਤਰ ਸਾਧਨਾ ਦੀ ਪ੍ਰਤੀਕ ਉਸਦੀ ਸ਼ਖ਼ਸੀਅਤ ਕਿਸੇ ਅਖੌਤੀ ਜਾਣ ਪਹਿਚਾਣ ਦੀ ਮੁਹਤਾਜ ਨਹੀਂ। ਜ਼ਿੰਦਗੀ ਨੂੰ ਖੁਦਦਾਰੀ ਨਾਲ ਜਿਉਂਦਿਆਂ, ਪੰਜਾਬੀ ਸਭਿਆਚਾਰ ਦੇ ਸੁਹਜ ਤੇ ਸਲੀਕੇ ਨੂੰ ਨਿਭਾਉਂਦਿਆਂ, ਦਰਿਆਵਾਂ ਵਰਗੇ ਬੰਦਿਆਂ ਦੀ ਦੱਸ ਪਾਉਂਦਿਆਂ ਉਸਨੇ ਜ਼ਿੰਦਗੀ ਵਿਚ ਨਿਰੰਤਰ ਸਾਹਿਤਕ ਸਾਧਨਾ ਕੀਤੀ ਹੈ ਤੇ ਕਿਧਰੇ ਵੀ ਆਪਣੇ ਅਕਸ ਨੂੰ ਧੁੰਦਲਾ ਨਹੀਂ ਹੋਣ ਦਿੱਤਾ। ਬਹੁਤ ਸਾਰੇ ਮਾਣ ਸਨਮਾਨ ਅਤੇ ਇਨਾਮਾਂ ਦੀ ਪ੍ਰਾਪਤੀ ਦੇ ਬਾਵਜੂਦ ਆਪਣੀ ਲਿਆਕਤ ਤੋਂ ਬੇਖ਼ਬਰ ਉਹ ਬੱਚਿਆਂ, ਬੁੱਢਿਆਂ ਅਤੇ ਵਿਦਿਆਰਥੀਆਂ ਨੂੰ ਉਹਨਾਂ ਜਿੱਡੀ ਹੋ ਕੇ ਮਿਲਦੀ ਹੋਈ ਉਹਨਾਂ ਦੇ ਦੁੱਖਾਂ-ਸੁੱਖਾਂ ਵਿੱਚ ਪੂਰੀ ਇਮਾਨਦਾਰੀ ਨਾਲ ਸ਼ਰੀਕ ਹੁੰਦੀ ਹੈ। ਆਪਣੇ ਗਲਪ ਵਿਚ ਵਿਦਮਾਨ ਔਰਤ ਸੰਵੇਦਨਾ ਦੇ ਲਗਾਤਾਰ ਵਿਕਾਸ ਰਾਹੀਂ ਉਸਨੇ ਜੀਵਨ ਹੋਂਦ ਦੇ ਅਰਥਾਂ ਨੂੰ ਹੋਰ ਨਿਖਾਰਦਿਆਂ ਆਪਣੇ ਸ੍ਵੈ ਨੂੰ ਨਿਵੇਕਲੇ ਅਰਥ ਦਿੱਤੇ ਹਨ।
Similar products