Search for products..

Home / Categories / Explore /

MOMBATIYAN DA MELA

MOMBATIYAN DA MELA




Product details

  • ਹਰ ਕਿਸੇ ਨੂੰ ਆਪਣੀ ਪਿਆਰ-ਕਹਾਣੀ ਜਬਾਨੀ ਯਾਦ ਹੁੰਦੀ ਹੈ।
  • ਸਾਡੇ ਵਿਰੋਧੀ ਆਪਣੀ ਜਿੱਤ ਦਾ ਨਹੀਂ, ਸਾਡੀ ਹਾਰ ਦਾ ਜਸ਼ਨ ਮਨਾਉਂਦੇ ਹਨ।
  • ਜਲਦੀ ਹਾਂ ਅਤੇ ਦੇਰ ਨਾਲ ਨਾਂਹ ਕਹਿਣ ਨਾਲ, ਮੁਸ਼ਕਿਲਾਂ ਉਪਜਦੀਆਂ ਹਨ। ਬਹੁਤੇ ਪੰਜਾਬੀ, ਪੁਸਤਕਾਂ ਪੜ੍ਹਨ ਦੇ ਰੋਗ ਤੋਂ ਮੁਕਤ ਹਨ।
  • ਜਾਤ-ਪਾਤ ਕਾਰਨ ਹਿੰਦੂ ਧਰਮ ਵਿਚ ਲੰਗਰ ਦੀ ਪ੍ਰਥਾ ਉੱਪਜ ਨਹੀਂ ਸਕੀ।
  • ਹਰ ਕਿਸੇ ਦੇ ਤਿੰਨ ਕੰਨ ਹੁੰਦੇ ਹਨ, ਸੱਜਾ, ਖੱਬਾ ਅਤੇ ਦਿਲ ਵਾਲਾ ਕੱਲ ਆਉਂਦਾ ਪ੍ਰਤੀਤ ਹੀ ਹੁੰਦਾ ਹੈ ਪਰ ਪਹੁੰਚਦਾ ਅੱਜ ਬਣ ਕੇ ਹੀ ਹੈ।
  • ਬੁੱਖਾਂ-ਦੁੱਖਾਂ ਰਾਹੀਂ ਜਾਣਿਆ ਜਾਂਦਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ।
  • ਧਾਰਮਿਕ ਬਿਰਤੀ ਵਾਲੇ ਲੋਕ ਤਕਨਾਲੋਜੀ ਦੇ ਹੜ੍ਹ ਵਿਚ ਰੁੜ੍ਹੇ ਜਾ ਰਹੇ ਹਨ।
  • ਕਈ ਦਿਲ ਵਿਚ ਰਹਿੰਦੀਆਂ ਹਨ ਪਰ ਜ਼ਿੰਦਗੀ ਵਿਚੋਂ ਗੈਰ-ਹਾਜ਼ਰ ਹੁੰਦੀਆਂ ਹਨ।
  • ਬਿਪਤਾ ਵੇਲੇ ਰੱਬ ਨੂੰ ਯਾਦ ਕਰਨ ਨਾਲ, ਬਿਪਤਾ ਸਹਿਣ ਯੋਗ ਹੋ ਜਾਂਦੀ ਹੈ।
  • • ਜਵਾਨੀ ਵਿਚ ਪੜ੍ਹਿਆ ਜਾਂਦਾ ਹੈ, ਬਾਕੀ ਸਾਰਾ ਜੀਵਨ ਸਮਝਿਆ ਜਾਂਦਾ ਹੈ।
  • ਕੋਈ ਹੁੰਦੀ ਹੈ, ਜਿਸ ਨੂੰ ਵੇਖ ਕੇ ਸਾਡੀ ਅੰਦਰਲੀ ਕੁੰਡੀ ਆਪੇ ਖੁਲ੍ਹ ਜਾਂਦੀ ਹੈ।
  • ਕੁਝ ਪਿਆਰ ਹੁੰਦੇ ਹਨ, ਜਿਨ੍ਹਾਂ ਵਿਚ ਨਾ ਮਿਲਣਾ ਪਹਿਲੀ ਸ਼ਰਤ ਹੁੰਦੀ ਹੈ।
  • ਕਈ ਜ਼ਿੰਦਗੀ ਦਾ ਵੱਡਾ ਚੌਕ ਹੁੰਦੇ ਹਨ, ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੁੰਦਾ ਹੈ।
  • ਮਾਂ ਤੋਂ ਸਿਵਾਏ ਸਾਰੇ ਆਪਣਾ ਅਹਿਸਾਨ ਜਤਲਾਉਣ ਲੱਗ ਪੈਂਦੇ ਹਨ।
  • ਅੱਖਾਂ ਅਤੇ ਕੰਨ, ਸਾਡੇ ਸੰਨ ਅਤੇ ਪਰੇਸ਼ਾਨ ਹੋਣ ਦੇ ਸਾਧਨ ਹੁੰਦੇ ਹਨ। ਬਹੁਤ ਸਾਰੇ ਲੋਕ ਘਰ ਦਾ ਕੂੜਾ ਬਾਹਰ ਸੁੱਟਣ ਦੀ ਬਜਾਇ ਫੇਸ-ਬੁੱਕ ਤੇ ਪਾ ਦਿੰਦੇ ਹਨ।
  • ਚੰਗਿਆਂ ਪਿਆਰਿਆਂ, ਸੋਹਣਿਆਂ, ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ।
  •  ਚੰਗਾ ਮਹਿਮਾਨ ਉਹ ਹੁੰਦਾ ਹੈ, ਜਿਸ ਨੂੰ ਰਵਾਨਾ ਹੋਣ ਦਾ ਹੁਨਰ ਆਉਂਦਾ ਹੈ। ਮਨੁੱਖ ਦੀਆਂ ਨਿੱਜੀ ਘਾਟਾਂ, ਉਸ ਨੂੰ ਚਲਾਕ ਬਣਾ ਦਿੰਦੀਆਂ ਹਨ।
  • ਕੁਦਰਤ ਨਿਰਾਸ਼ ਨਹੀਂ ਹੁੰਦੀ, ਨਿਰਾਸ਼ ਨਹੀਂ ਕਰਦੀ, ਨਿਰਾਸ ਰਹਿਣ ਨਹੀਂ ਦਿੰਦੀ।
  • ਰੱਸੀ ਹੋਈ ਪਤਨੀ ਦੀਆਂ ਸ਼ਰਤਾਂ,ਸ਼ਰਤਾਂ ਵਰਗੀਆਂ, ਬਰਤਾਂ ਨਹੀਂ ਹੁੰਦੀਆਂ।
  • ਜਿਹੜੇ ਤੁਹਾਡੀ ਸਫਲਤਾ ਹੀ ਵੇਖਦੇ ਹਨ, ਉਨ੍ਹਾਂ ਨੇ ਤੁਹਾਡੀ ਜੱਦੋਜਹਿਦ ਨਹੀਂ ਵੇਖੀ ਹੁੰਦੀ। ਜਦੋਂ ਦੁਸ਼ਮਣੀ ਲੰਮੀ ਹੋਵੇ ਤਾਂ ਕੋਈ ਵੀ ਸਮਝੌਤਾ ਹੰਢਣਸਾਰ ਨਹੀਂ ਹੋਵੇਗਾ।
     

Similar products


Home

Cart

Account