Search for products..

Home / Categories / Bhai Veer Singh /

ਪੁਰਾਤਨ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ - ਭਾਈ ਸਾਹਿਬ ਵੀਰ ਸਿੰਘ PURATAN JANAM SAKHI SHRI GURU NANAK DEV JI - BHAI SAHIB VEER SINGH

ਪੁਰਾਤਨ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ - ਭਾਈ ਸਾਹਿਬ ਵੀਰ ਸਿੰਘ PURATAN JANAM SAKHI SHRI GURU NANAK DEV JI - BHAI SAHIB VEER SINGH




Product details

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਵਿਥਿਆ ਨੂੰ 'ਜਨਮ ਸਾਖੀ' ਆਖਦੇ ਹਨ। ਕਦੋਂ ਪਹਿਲੀ ਜਨਮ ਸਾਖੀ ਲਿਖੀ ਗਈ, ਇਸ ਦਾ ਅਜੇ ਤੱਕ ਠੀਕ ਪਤਾ ਨਹੀਂ ਲੱਗਾ। ਬਾਲੇ ਵਾਲੀ ਜਨਮ ਸਾਖੀ ਵਿਚ ਉਸ ਦਾ ਲਿਖਿਆ ਜਾਣਾ ਪ੍ਰਾਚੀਨ ਦੱਸਿਆ ਹੈ, ਪਰ ਉਸ ਦਾ ਮੁਤਾਲਆ ਦੱਸ ਦਿੰਦਾ ਹੈ ਕਿ ਉਹ ਅਤਨੀ ਪੁਰਾਣੀ ਨਹੀਂ ਹੈ, ਉਹ ਤਾਂ ਦਸਮੇਂ ਸਤਿਗੁਰਾਂ ਦੇ ਸਮੇਂ ਅਖੀਰ ਜਾਂ ਰਤਾ ਮਗਰੋਂ ਦੀ ਜਾਪਦੀ ਹੈ। ਭਾਈ ਮਨੀ ਸਿੰਘ ਜੀ ਦੀ ਸਾਖੀ, ਜੋ ਬੜੀ ਪੁਰਾਣੀ ਸਮਝੀ ਜਾਂਦੀ ਤਾਂ ਵੀ, ਦਸਮੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਪੁਰਾਣੀ ਨਹੀਂ ਹੋ ਸਕਦੀ।

ਇਹ ਜਨਮ ਸਾਖੀ, ਜੋ ਆਪ ਦੇ ਹੱਥ ਵਿਚ ਹੈ, ਆਪਣੀ ਅੰਦਰਨੀ ਉਗਾਹੀ ਤੋਂ ਛੇਵੇਂ ਸਤਿਗੁਰਾਂ ਦੇ ਵੇਲੇ ਦੀ ਲਗ-ਪਗ ਦੀ ਸਿਆਣਿਆਂ ਨੇ ਸਹੀ ਕੀਤੀ ਹੈ (ਦੇਖੋ ਅੰਤ ਵਿਚ ਅੰਕਤਾ ਪਹਿਲੀ ਦੀ ਦੂਜੀ ਟੁਕ)। ਪਰ ਅੱਗੇ ਚੱਲ ਕੇ ਅਸੀਂ ਦੱਸਾਂਗੇ ਕਿ ਇਸ ਸਾਖੀ ਵਿਚ ਵੀ ਦਸਵੇਂ ਪਾਤਸ਼ਾਹ ਦੇ ਸਮੇਂ ਜਾਂ ਪਿਛੋਂ ਦਾ ਇਕ ਇਸਾਰਾ ਮੌਜੂਦ ਹੈ। ਜੋ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਸਾਖੀਆਂ ਲਿਖੀਆਂ ਗਈਆਂ ਹਨ, ਤਦ ਉਨ੍ਹਾਂ ਦਾ ਅਜੇ ਤਕ ਪਤਾ ਨਹੀਂ ਚੱਲਦਾ। ਇਹ ਪੁਰਾਤਨ ਰਵਾਇਤ ਹੈ ਅਰ ਕੰਮ ਵਿਚ ਪਰਿਵਰਤਨ ਹੈ ਕਿ ਅਸਲ ਜਨਮ ਸਾਖੀ ਨੂੰ ਹਿੰਦਾਲੀਆਂ ਨੇ ਵਿਗਾੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂ ਬਾਲੇ ਵਾਲੀ ਸਾਖੀ ਹੀ ਪਰਿਵਰਤਤ ਕੀਤਾ। ਉਸ ਸਾਖੀ ਦੇ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਲਿਖਣ ਵਾਲੇ ਪਾਸ ਇਹ ਜਨਮ ਸਾਖੀ, ਜਿਸ ਦੀ ਵਿਥਿਆ ਅਸੀਂ ਲਿਖ ਰਹੇ ਹਾਂ, ਮੌਜੂਦ ਸੀ, ਕਿਉਂਕਿ ਮੌਜੂਦਾ ਬਾਲੇ ਵਾਲੀ ਜਨਮ ਸਾਖੀ ਵਿਚ ਇਸ ਸਾਖੀ ਦੇ ਟਿਕਰੇ ਅਤੇ ਸਤਰਾਂ ਮਿਲਦੀਆਂ ਹਨ ਅਰ ਉਨ੍ਹਾਂ ਖੰਡ ਦੀ ਤੀਸਰੀ ਉਦਾਸੀ ਤਾਂ ਹੂਬਹੂ ਇਸੇ ਦੀ ਨਕਲ ਕਰਕੇ ਲਿਖੀ ਹੈ। ਸੋ ਹੋ ਸਕਦਾ ਹੈ ਕਿ ਅਸਲ ਜਨਮ ਸਾਖੀ ਇਹੋ ਹੋਵੇ, ਜਿਸ ਤੋਂ ਮੌਜੂਦਾ ਬਾਲੇ ਵਾਲੀ ਤੇ ਹੋਰ ਨਕਲਾਂ ਹੋਈਆਂ, ਪਰ ਮੁਮਕਿਨ ਹੈ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਨਮ ਸਾਖੀ ਵੀ ਹੋਵੇ ਜੋ ਇਸ ਦਾ ਵੀ ਮੂਲ ਹੋਵੇ, ਇਹ ਗੱਲ ਅਜੇ ਖੋਜ ਦੀ ਮੁਥਾਜ ਹੈ।

Similar products


Home

Cart

Account