Search for products..

Home / Categories / Explore /

Rooh jahano par di

Rooh jahano par di




Product details

total Pages 136

ਆਪਣੇ ਵੱਲੋਂ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਭਾਸ਼ਾ ਵਰਗੀ ਮਿੱਠੀ ਅਤੇ ਅਮੀਰ ਭਾਸ਼ਾ ਏਸ ਸੰਸਾਰ ਵਿੱਚ ਕੋਈ ਨਹੀਂ ਹੈ। ਜਿੰਨਾ ਮੁਸ਼ਕਿਲ ਹੈ ਪੰਜਾਬੀ ਭਾਸ਼ਾ ਦੀਆਂ ਕਵਿਤਾਵਾਂ ਦਾ ਅਨੁਵਾਦ ਕਿਸੇ ਹੋਰ ਭਾਸ਼ਾ ਵਿਚ ਕਰਨਾ, ਉੱਨਾ ਹੀ ਮੁਸ਼ਕਿਲ ਹੈ ਮੇਰੇ ਲਈ ਓਸ ਕੁਦਰਤ ਦਾ ਸ਼ੁਕਰਾਨਾ ਕਰਨਾ, ਜਿਸ ਨੇ ਮੇਰੀ ਕਲਮ ਨੂੰ ਇਹ ਭੇਂਟ ਦਿੱਤੀ ਕਿ ਮੈਂ ਆਪਣੇ ਵਿਚਾਰ ਪਾਠਕਾਂ ਅਤੇ ਸਾਹਿਤ ਦੀ ਝੋਲੀ ਪਾਉਣ ਦੇ ਕਾਬਲ ਹੋ ਸਕਿਆ।

ਜਦੋਂ ਗੁਰੂ ਨਾਨਕ ਵਰਗੇ ਫ਼ਕੀਰਾਂ ਦੀ ਅਤੇ ਸ਼ਿਵ ਦੇ ਦਰਦਾਂ ਦੀ ਭਾਸ਼ਾ ਪੰਜਾਬੀ ਹੋਵੇ ਤਾਂ ਕਿਉਂ ਨਾ ਹਰ ਕਿਸੇ ਦਾ ਦਿਲ ਕਰੇ ਰੂਹਾਨੀਅਤ ਅਤੇ ਬਿਰਹਾ ਵਿੱਚ ਤੜਫਣ ਲਈ। ਇਸਦੇ ਨਾਲ ਹੀ ਉਹਨਾਂ ਦਰਿਆਵਾਂ ਵਿੱਚ ਵਹਿਣ ਨੂੰ ਜਿਨ੍ਹਾਂ ਵਿੱਚ ਅੰਮ੍ਰਿਤਾ-ਇਮਰੋਜ਼ ਵਰਗਾ ਰੂਹਾਨੀ ਇਸ਼ਕ ਹੋਵੇ, ਜਿਨ੍ਹਾਂ ਦਰਿਆਵਾਂ ਵਿੱਚ ਇਲਮ ਦਾ ਵਹਾਅ ਘੱਟ ਅਤੇ ਅਹਿਸਾਸਾਂ ਦੀਆਂ ਲਹਿਰਾਂ ਓਸ ਗਹਿਰਾਈ ਤੱਕ ਹੋਣ, ਜਿੱਥੇ ਦਰਦ ਅਤੇ ਮੁਸਕਰਾਹਟ ਇੱਕ ਹੋ ਜਾਣ।

ਕਬੀਲਾ, ਸਮਾਜ ਅਤੇ ਦੇਸ਼ ਭਾਵੇਂ ਕੋਈ ਵੀ ਹੋਵੇ ਉੱਥੋਂ ਦਾ ਸਾਹਿਤ ਵੀ ਸਾਨੂੰ ਇੱਕ-ਦੂਜੇ ਨਾਲ ਇਨਸਾਨੀਅਤ ਭਰਪੂਰ ਭਾਵਨਾਵਾਂ ਨਾਲ ਜੋੜਨ ਵਿੱਚ ਸਹਾਈ ਹੁੰਦਾ ਹੈ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਸਭ ਧਰਮਾਂ/ਜਾਤਾਂ ਤੋਂ ਪਹਿਲਾਂ ਇਨਸਾਨੀਅਤ ਧਰਮ ਨੂੰ ਤਵੱਜੋਂ ਦੇਈਏ। ਇੱਕ-ਦੂਜੇ ਵਿੱਚ ਕੁਦਰਤ ਦੇ ਪੈਗੰਬਰਾਂ ਦਾ ਦੀਦਾਰ ਕਰੀਏ ਜੋ ਸਭ ਮਾਨਵ ਜਾਤੀ ਵਿੱਚ ਵਿਦਮਾਨ ਹਨ ਨਾਲੇ ਫ਼ਕੀਰਾਂ ਦੇ ਤੇਰਾ-ਤੇਰਾ ਬੋਲਾਂ ਨੂੰ ਯਾਦ ਰੱਖੀਏ।

ਮੈਂ ਆਸ ਦੇ ਫੁੱਲਾਂ ਨੂੰ ਆਪਣੇ ਪਾਠਕਾਂ ਅਤੇ ਪਿਆਰਿਆਂ ਦੇ ਹੱਥਾਂ ਵਿੱਚ ਸੌਂਪਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸਰੋਤੇ ਮੇਰੀ ਪਿੱਛਲੀ ਪੁਸਤਕ 'ਵਿਧਵਾ ਖ਼ਿਆਲ' ਵਾਂਗ ਹੀ ਮੇਰੀ ਇਸ ਭੇਂਟ ਨੂੰ ਵੀ ਕਬੂਲ ਕਰਨਗੇ। ਧੰਨਵਾਦ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਸਾਹਾਂ ਦੀ ਪਰਕਰਮਾ ਵਿੱਚ ਵਰਤਮਾਨ ਤੱਕ ਮੇਰਾ ਸਾਥ ਦਿੱਤਾ।

ਐੱਸ.ਪੀ.ਐੱਸ. ਹਸਪਤਾਲ (ਲੁਧਿ:) ਵਿੱਚ ਡਿਊਟੀ ਦੌਰਾਨ ਮੈਂ ਆਪਣੇ ਬਹੁਤ ਸਾਰੇ ਭਾਵਾਂ ਨੂੰ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਰੂਪ ਦਿੱਤਾ।ਮੈਂ ਸ਼ੁਕਰਗੁਜ਼ਾਰ ਹਾਂ ਸਤਿਕਾਰਯੋਗ ਐੱਮ.ਡੀ. ਸ੍ਰ. ਜੈ ਸਿੰਘ ਸੰਧੂ ਜੀ ਅਤੇ ਸਮੂਹ ਸਟਾਫ਼ ਦਾ ਜਿਨ੍ਹਾਂ ਨੇ ਮੇਰੀ ਕਲਮ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਅਤੇ ਮੈਨੂੰ ਲਿਖਣ-ਪੜ੍ਹਨ ਤੋਂ ਵਰਜਿਆ ਨਹੀਂ। ਮੈਂ ਆਸ ਕਰਦਾ ਹਾਂ ਕਿ ਉਹ ਅੱਗੇ ਵੀ ਮੇਰੇ ਸਹਿਯੋਗ ਲਈ ਇੱਦਾਂ ਹੀ ਹਾਜ਼ਰ ਰਹਿਣਗੇ, ਨਾਲੇ ਧੰਨਵਾਦ ਕਰਦਾ ਹਾਂ ਸਤਿਕਾਰਯੋਗ ਦਵਿੰਦਰ ਕੌਰ ਜੀ ਸੈਣੀ (ਲੁਧਿ:) ਦਾ ਜਿਨ੍ਹਾਂ ਨੇ ਪਿੱਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਤਾਬ ਦੀ ਪਰੂਫ ਰੀਡਿੰਗ ਕਰਨ ਵਿੱਚ ਸਹਿਯੋਗ ਦਿੱਤਾ ਅਤੇ ਨਾਲ ਹੀ ਤਹਿ ਦਿਲੋਂ ਸ਼ੁਕਰਾਨਾ ਮੇਰੇ ਮਾਤਾ-ਪਿਤਾ ਜੀ ਅਤੇ ਦੋਸਤਾਂ/ਮਿੱਤਰਾਂ ਦਾ ਜਿਨ੍ਹਾਂ ਨੇ ਮੇਰਾ ਕਦਮ-ਕਦਮ 'ਤੇ ਸਾਥ ਦਿੱਤਾ।

ਸੰਦੀਪ ਗਾਲਿਬ


Similar products


Home

Cart

Account