Search for products..

Home / Categories / Explore /

Sapat sindhu punjab

Sapat sindhu punjab




Product details

ਸਪਤ-ਸਿੰਧੂ ਪੰਜਾਬ 5000 ਵਰ੍ਹਿਆਂ ਦੇ ਵਿਸ਼ਾਲ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ ਜਿਸ ਨੂੰ ਜਾਣੇ ਬਿਨਾ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨਾ ਜਾਣ ਸਕਦੇ ਹਾਂ, ਨਾ ਪਛਾਣ ਸਕਦੇ ਹਾਂ ਅਤੇ ਨਾ ਹੀ ਇਸ ਤੇ ਕੋਈ ਵਿਸ਼ੇਸ਼ ਚਿੰਤਨ ਕਰ ਸਕਦੇ ਹਾਂ।ਜੋ ਸਾਡਾ ਵਰਤਮਾਨ ਹੈ ਇਸ ਦਾ ਕੋਈ ਨਾ ਕੋਈ ਭੂਤਕਾਲ ਹੈ ਜਿਸ ਨੂੰ ਜਾਣੇ ਬਿਨਾਂ ਅੱਜ ਦੀ ਸਮਝ ਨਹੀਂ ਪੈਂਦੀ ਅਤੇ ਇਸ ਪੁਸਤਕ ਦਾ ਇਹ ਕਾਰਜ ਹੈ। ਇਸ ਦਾ ਵਿਸਤ੍ਰਿਤ ਭੂਗੋਲ ਤੁਹਾਨੂੰ ਇਕ ਵਿਸ਼ਾਲ ਪੰਜਾਬ ਨਾਲ ਜੋੜਦਾ ਹੈ ਅਤੇ ਪੰਜਾਬ ਦੀ ਇਤਿਹਾਸਕਤਾ ਅਤੇ ਸਭਿਆਚਾਰਕ ਵਿਰਾਸਤ ਨੂੰ ਅੱਜ ਨਾਲ ਜੋੜਦਾ ਹੈ।

ਪੰਜਾਬੀਅਤ ਪੰਜਾਬ ਦੇ ਵਸਬੇ, ਇਸ ਦੀ ਅਮੀਰ ਵਿਰਾਸਤ, ਇਸ ਦੇ ਵੰਨ-ਸੁਵੰਨ ਸਭਿਆਚਾਰ, ਭਾਸ਼ਾ ਅਤੇ ਇਸ ਦੀ ਵਿਸ਼ਾਲ ਤੇ ਉਦਾਰ ਮਨੋ-ਭਾਵੁਕਤਾ ਵਿਚ ਢਲੀ ਨਿਵੇਕਲੀ ਪਛਾਣ ਹੈ। ਇਸ ਪਛਾਣ ਵਿਚ ਇਸ ਦੀ ਭੂਗੋਲਿਕ ਸਥਿਤੀ ਤੇ ਪੌਣਪਾਣੀ ਦੀ ਬਹੁਰੰਗੀ ਪ੍ਰਕਿਰਤੀ, ਆਪਣੇ ਇਤਿਹਾਸਕ ਦੌਰ ਦੀਆਂ ਚੁਣੌਤੀਆਂ ਅਤੇ ਹੋਏ ਬਾਹਰੀ ਹਮਲਿਆਂ ਵਿਰੁਧ ਲੜਣ-ਮਰਨ ਦਾ ਜਨੂਨ, ਹੋਈ ਤਬਾਹੀ ਤੋਂ ਬਾਅਦ ਪੁਨਰ-ਉਸਾਰੀ ਦਾ ਦਮ, ਗਲਬੇ ਦੇ ਦਬਾਉ ਵਿਰੁਧ ਨਾਬਰੀ ਤੇ ਜੂਝਣ ਦਾ ਜਜ਼ਬਾ ਅਤੇ ਖਾੳ-ਹੰਢਾਓ ਰੁਚੀ ਆਦਿ ਦੇ ਤਾਸੀਰੀ ਗੁਣ ਵੀ ਸ਼ਾਮਲ ਹਨ।

ਸਪੱਸ਼ਟ ਹੈ ਕਿ ਪੰਜਾਬੀ ਸਭਿਆਚਾਰ ਤੇ ਇਸ ਵਿਚੋਂ ਉਘੜਦੀ ਤੇ ਉਭਰਦੀ ਪੰਜਾਬੀਅਤ ਦੀ ਤਸੀਰ ਤੇ ਪਛਾਣ ਲਈ ਕਿਸੇ ਇਕ ਆਰਕਾਈਵਜ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ ।ਇਸ ਦੇ ਲਈ ਪੰਜਾਬੀ ਸਭਿਆਚਾਰ ਦੀਆਂ ਸਮੂਹ ਲੋਕਧਾਰਾਈ ਸਿਰਜਣਾਵਾਂ ਦੇ ਨਾਲ-ਨਾਲ ਇਸ ਦੇ ਸਭਿਆਚਾਰਕ, ਭੂਗੋਲਿਕ, ਪ੍ਰਕਿਰਤਕ, ਇਤਿਹਾਸਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਲੋਕ ਮਨ ਦੇ ਵਿਸ਼ਾਲ ਸੰਵਾਰ ਦੀ ਡੂੰਘੀ ਤਫਸੀਲ ਕਰਨੀ ਪਵੇਗੀ। ਇਸ ਵਿਚੋਂ ਜੋ ਸਾਂਝੇ ਮੁੱਲਾਂ, ਆਦਰਸ਼ਾਂ, ਰੀਤੀਆਂ ਤੇ ਮਾਨਤਾਵਾਂ ਦੇ ਪੈਟਰਨ ਪ੍ਰਾਪਤ ਹੋਣਗੇ, ਉਨ੍ਹਾਂ ਰਾਹੀਂ ਪੰਜਾਬੀਅਤ ਦੇ ਅਸਲ ਸਰੂਪ ਤੇ ਸੁਭਾਅ ਦੀ ਨਿਸ਼ਾਨਦੇਹੀ ਹੋ ਸਕਦੀ ਹੈ। ਇਹ ਕਾਰਜ ਬਹੁ-ਪੱਖੀ ਤੇ ਬਹੁ-ਅਨੁਸ਼ਾਸਨੀ ਹੈ ਜਿਸ ਲਈ ਸੰਸਥਾਈ ਯਤਨ ਦੀ ਲੋੜ ਹੈ।

hardcover 

pages 760


Similar products


Home

Cart

Account