Search for products..

Home / Categories / Bhai Veer Singh /

ਸਤਵੰਤ ਕੌਰ - ਭਾਈ ਸਾਹਿਬ ਵੀਰ ਸਿੰਘ SATWANT KAUR - BHAI SAHIB VEER SINGH

ਸਤਵੰਤ ਕੌਰ - ਭਾਈ ਸਾਹਿਬ ਵੀਰ ਸਿੰਘ SATWANT KAUR - BHAI SAHIB VEER SINGH




Product details

ਕਾਂਡ–1

ਬਲੁ ਛੁਟਕਿਓ ਬੰਧਨ ਪਰੇ ਕਛੁ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥

ਹੇ ਅਕਾਲ ਪੁਰਖ! ਮੈਂ ਕੀ ਕਰਾਂ? ਐਡੇ ਕਸ਼ਟਾਂ ਦੇ ਮੂੰਹ ਕਿਉਂ ਆ ਗਈ? ਤੂੰ ਬਖ਼ਸ਼ੇਂ ਹੈਂ, ਬਖ਼ਸ਼! ਬਖ਼ਸ਼!! ਮੈਂ ਕੀ ਕਰਾਂ, ਹਾਇ! ਮੈਂ ਕੀ ਕਰਾਂ, ਕੀ ਕਰਾਂ, ਕੀ ਕਰਾਂ? ਸ੍ਰੀ ਵਾਹਿਗੁਰੂ! ਇਹ ਕੀ ਉਬਾਲ ਉਠਿਆ? ਮੇਰੀ ਸਮਝ ਭੀ ਹੁਣ ਕੰਮ ਨਹੀਂ ਕਰਦੀ। ਮੈਂ ਗਈ, ਕਰਤਾਰ! ਮੈਂ ਗਈ, ਉਫ਼...............ਹਾਇ ਕਲਗੀਆਂ ਵਾਲਿਆ! .................ਕਿਰਪਾ।

ਹਾਇ! ਮੈਂ ਕੀ ਕਰਾਂ, ਮੈਂ ਕੀ ਕਰਾਂ। ਹੁਣ ਤਾਂ ਪ੍ਰਾਣ ਭੀ ਚੱਲੇ ਹਨ। ਮੈਂ ਕਿਨ੍ਹਾਂ ਦੁੱਖਾਂ ਨੂੰ ਫੜੀ ਗਈ? ਆਪ ਵਿਹਾਜੇ ਮਾਮਲੇ ਆਪੇ ਹੱਥ ਪਏ। ਹੈ ਦਇਆ! ਤੂੰ ਕਸਾਈਣ ਹੋ ਚੁੱਕੀ। ਮੈਂ ਦਇਆ ਹੀ ਕੀਤੀ ਤਾਂ ਮੈਂ ਫਸੀ, ਹੁਣ ਕੋਈ ਰਸਤਾ ਨਹੀਂ। ਹੈ...........ਆਹ ਜਿੰਦ ਤੂੰ ਪਿੰਜਰੇ ਨੂੰ ਛੱਡ, ਨਿਕਲ। ਉਫ਼ ਫੇਰ ਡਰ ਆਇਆ, ਮੈਂ ਗਈ।.......(ਡਰ ਪੈ ਗਿਆ)।

(ਫੇਰ ਹੋਸ਼ ਕਰਕੇ) ਉਫ਼...........ਹੇ ਕਰਤਾਰ...........ਛੇਤੀ ਨਿਕਲਵਾ ਕਰ, ਹਾਇ! ਮੈਂ ਕਿੱਥੇ ਪਈ ਖੁੱਸਦੀ ਹਾਂ? ਮੇਰੇ ਘਰ ਐਸ ਵੇਲੇ ਜਗਮਗ ਹੋ ਰਹੀ ਹੈ; ਪਿਤਾ ਜੀ ਕਥਾ ਕਰ ਰਹੇ ਹਨ, ਪਿਆਰੀ ਮਾਂ, ਮੇਰੇ ਅੱਖਾਂ ਦੇ ਤਾਰੇ ਵੀਰ, ਮੇਲਿਆਂ ਜਿਗਰ ਜਾਣ ਭੈਣਾਂ ਬੈਠੀਆਂ ਸੁਣਦੀਆਂ ਹਨ। ਹੁਣ ਸਾਰੇ ਅਰਦਾਸ ਕਰ ਰਹੇ ਹਨ, ਮੇਰੇ ਦੇਵੀ ਵੀਰ ਦੀਆਂ ਗੱਲਾਂ ਪੂਰੀ ਮੱਤੀ ਹੁੰਦੀਆਂ ਫਿਰ ਰਹੇ ਹਨ, ਕਿਹਾ ਗੁਰੂ ਪਿਆਰਾ ਹੈ, ਉਸਨੂੰ ਸਤਿਗੁਰੂ ਐਸੇ ਪਿਆਰੇ ਹਨ, ਜਿਵੇਂ ਜਿੰਦ। ਵਾਹ ਵਾਹ! ਹੁਣ ਸਾਰੇ ਸ਼ਬਦ ਗਾਉਂਦੇ ਹਨ, ਔਹ ਆਵਾਜ਼ ਆਈ, ਕੰਨ ਲਾਵਾਂ, ਸੁਣਾਂ :-

Similar products


Home

Cart

Account