Search for products..

Home / Categories / Explore /

shiv Kumar Batalvi ek haseen dastan

shiv Kumar Batalvi ek haseen dastan




Product details

ਡਾ. ਮਨੂ ਸ਼ਰਮਾ ਸੋਹਲ ਖਿੰਡਾਹ ਦਾ ਨਾਂ ਨਹੀਂ, ਸਥਿਰਤਾ ਦਾ ਨਾਂ ਹੈ। ਉਸਨੇ ਉਹ ਸਾਰੇ ਰਾਹ ਗਾਹੇ ਜਿਨ੍ਹਾਂ ਤੇ ਸ਼ਿਵ ਕੁਮਾਰ ਬਟਾਲਵੀ ਨੇ ਪੈੜਾਂ ਕੀਤੀਆਂ। ਉਹ ਹਰ ਉਸ ਵਿਅਕਤੀ ਨੂੰ ਮਿਲੀ ਜਿਨ੍ਹਾਂ ਨੂੰ ਸ਼ਿਵ ਨਾਲ ਮਿਲ ਬੈਠਣ, ਹੱਸਣ ਖੇਡਣ, ਖਾਣ-ਪੀਣ ਅਤੇ ਸੁਣਨ ਦਾ ਮੌਕਾ ਮਿਲਿਆ। ਉਸਨੇ ਉਹ ਬਿਰਹਾ ਮਾਰੀਆਂ ਕੁੜੀਆਂ ਵੀ ਲੱਭੀਆਂ, ਜਿਹੜੀਆਂ ਸ਼ਿਵ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਸਨ ਪਰ ਸਮੇਂ ਨੇ ਬਾਂਹ ਨਾ ਫੜੀ। ਉਹਨੇ ਗੱਲਬਾਤ ਕਰਕੇ ਉਹਨਾਂ ਤੋਂ ਉਹ ਪਲ ਵੀ ਜਾਣ ਲਏ ਜਿਹੜੇ ਸ਼ਿਵ ਤੇ ਮਰ ਮਰ ਗਏ ਸੀ।

ਇਹ ਗੱਲ ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ ਕਿ ਕੋਈ ਵਿਅਕਤੀ ਇੱਕੋ ਕਾਰਜ 'ਤੇ ਵੀਹਪੰਝੀ ਸਾਲ ਲਾਵੇ। ਵਾਰ-ਵਾਰ ਤੀਰਥ ਸਮਝ ਕੇ ਬਟਾਲੇ ਜਾ-ਜਾ ਕੇ ਸ਼ਿਵ ਦੀਆਂ ਪੈੜਾਂ ਲੱਭੇ। ਗੱਲ ਕੀ ਜਿਵੇਂ ਰਾਂਝਾ ਰਾਂਝਾ ਕਰਦੀ ਹੀਰ ਰਾਂਝਾ ਹੋ ਗਈ ਸੀ, ਉਵੇਂ ਮਨੂ ਸ਼ਿਵ ਸ਼ਿਵ ਕਰਦੀ ਸ਼ਿਵ ਹੋ ਗਈ ਹੈ।

ਮਨੂ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਲੇਖਿਕਾ ਦੇ ਤੌਰ ਤੇ ਆਪਣੀ ਪਛਾਣ ਬਣਾਈ ਹੈ। ਉਸਦੀ ਪਿਛਲੇ ਸਾਲ ਛਪੀ‘ਇਹੋ ਜਿਹਾ ਸੀ ਸ਼ਿਵ’ ਪਿਛਲੇ ਸਾਲ ਦੀਆਂ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਪੁਸਤਕਾਂ ਵਿਚ ਸ਼ਾਮਿਲ ਹੋ ਗਈ ਹੈ। ਉਹ ਕਵਿਤਾ ਵੀ ਲਿਖਦੀ ਹੈ। ਪੰਜਾਬੀ ਤੋਂ ਹਿੰਦੀ ਤੇ ਹਿੰਦੀ ਤੋਂ ਅੰਗਰੇਜ਼ੀ ਵਿਚ ਅਨੁਵਾਦਿਕਾ ਦੇ ਤੌਰ 'ਤੇ ਵੀ ਉਸ ਦੀ ਪਛਾਣ ਹੈ। ਉਸਨੇ ਬਾਲ ਸਾਹਿਤ ਵੀ ਲਿਖਿਆ ਹੈ। ਸਹਾਇਕ ਲੇਖਿਕਾ ਦੇ ਤੌਰ ਤੇ अंगवेत्ती दिस हिम रा प्लेप पॅउठ 'Shiv Life and Poetry' Journal of Punjab Studies, England डेंढय ऍविभा है।

ਮੇਰੇ ਲਈ ਫ਼ਖ਼ਰ ਦੀ ਗੱਲ ਹੈ ਕਿ ਸ਼ਿਵ ਬਾਰੇ ਉਸਦੀ ਇਕ ਹੋਰ ਪੁਸਤਕ ਛਪ ਰਹੀ ਹੈ 'ਇਕ ਹਸੀਨ ਦਾਸਤਾਨ-2' ਜੋ ਸ਼ਿਵ ਭਗਤਾਂ, ਸ਼ਿਵ ਸ਼ੈਦਾਈਆਂ, ਸ਼ਿਵ ਚਿੰਤਕਾਂ ਦੀਆਂ ਅੱਖਾਂ 'ਤੇ ਹੀ ਨਹੀਂ ਚੜ੍ਹੇਗੀ, ਸਗੋਂ ਵਗਦੇ ਸਾਹਾਂ ਵਿਚ ਵਸੇ-ਰਚੇਗੀ ਵੀ।

ਕਾਮਨਾ ਕਰਦਾ ਹਾਂ ਮਨੂ ਦਾ ਇਹ ਜਨੂਨ ਕਾਇਮ ਰਹੇ। ਸ਼ਿਵ ਨਾਲ ਮਿਲਣ ਵਿਚਰਣ ਵਾਲੇ ਬੁਝੂ-ਬੁਝੇ ਕਰਦੇ ਚਿਰਾਗ ਮਿਲਦੇ ਰਹਿਣ।

. ਬੂਟਾ ਸਿੰਘ ਚੌਹਾਨ


Similar products


Home

Cart

Account