
Product details
ਕੁੜੀ ਮਾਰਾਂ ਦੇ ਦੇਸ਼ ਵਿਚ
ਇਹ ਉਹੀ ਦੇਸ਼ ਹੈ ਜਿੱਥੇ ਕਦੇ ਵੱਡੀ ਤੋਂ ਵੱਡੀ ਸਹੁੰ ਖਵਾਉਣ ਲਈ ਆਖਿਆ ਜਾਂਦਾ ਸੀ ਕਿ ਪਿੱਪਲ ਦਾ ਇੱਕ ਪੱਤਾ ਤੋੜਿਆ ਜਾਵੇ । ਜਿੱਥੇ ਬਿੱਲੀ ਮਰ ਜਾਣ ਉਪਰ ਸੋਨੇ ਦੀ ਬਿੱਲੀ ਦਾਨ ਕਰਨ ਤੱਕ ਪਾਪ ਨਹੀਂ ਸੀ ਉੱਤਰਦਾ। ਜਿੱਥੇ ਗਊ ਹੱਤਿਆ ਸੱਤ ਜਨਮ ਗਾਲ ਦਿੰਦੀ ਸੀ। ਜਿੱਥੇ ਜੀਵਨ ਹੱਤਿਆ ਸੌ ਗਊਆਂ ਦੀ ਹੱਤਿਆ ਦੇ ਬਰਾਬਰ ਮੰਨੀ ਜਾਂਦੀ ਸੀ।
ਇਹ ਉਹੀ ਦੇਸ਼ ਹੈ ਜਿੱਥੇ ਹਰ ਆਤਮਾ, ਪਰਮਾਤਮਾ ਭਾਵ ਵੱਡੀ ਆਤਮਾ ਦਾ ਸੀਮਤ ਭਾਗ ਸੀ। ਇਹ ਉਹੀ ਦੇਸ਼ ਹੈ ਜਿੱਥੇ ਰਾਕਸ਼ਸਾਂ ਦਾ ਸੰਘਾਰ ਕਰਨ ਲਈ ਦੇਵੀਆਂ ਅਵਤਾਰ ਧਾਰਦੀਆਂ ਸਨ।
ਇਹ ਉਹੀ ਦੇਸ਼ ਹੈ ਜਿਥੇ ਆਖਿਆ ਜਾਂਦਾ ਸੀ ਕਿ ਬੰਦੇ ਦੇ ਸਿਰ ਤਿੰਨ ਰਿਣ ਹੁੰਦੇ ਹਨ—ਪਿਤਰਾਂ ਦਾ, ਗੁਰੂਆਂ ਦਾ ਤੇ ਮਾਂ ਦਾ। ਉਹ ਪਿਤਰਾਂ ਤੇ ਗੁਰੂਆਂ ਦਾ ਰਿਣ ਜਿਊਂਦੇ ਜੀਅ ਲਾਹ ਸਕਦਾ ਹੈ ਪਰ ਮਾਂ ਦਾ ਨਹੀਂ। ਤੇ ਮਾਂ ਇੱਕ ਔਰਤ ਹੁੰਦੀ वै।
ਹੁਣ ਉਸੇ ਦੇਸ਼ ਵਿਚ ਜਦੋਂ ਵੀ ਬੰਦੇ ਲੜਦੇ ਨੇ, ਗਾਲ੍ਹਾਂ ਮਾਵਾਂ, ਭੈਣਾਂ ਤੇ ਧੀਆਂ ਦੀਆਂ ਕੱਢਦੇ ਨੇ । ਜਦੋਂ ਵੀ ਕੋਈ ਜੰਗ, ਯੁੱਧ ਹੁੰਦਾ ਹੈ ਤਾਂ ਲੁੱਟ ਮਾਰ, ਤਸ਼ੱਦਦ ਤੇ ਬੇਇੱਜ਼ਤੀ ਔਰਤਾਂ ਦੀ ਕੀਤੀ ਜਾਂਦੀ ਹੈ।
ਤੇ ਹੁਣ ਜਿਉਂ-ਜਿਉਂ ਮਨੁੱਖ ਦੀਆਂ ਦਿਸਦੇ ਤੇ ਅਣਦਿਸਦੇ ਖੇਤਰਾਂ ਵਿੱਚ ਲੜਾਈਆਂ ਵਧ ਰਹੀਆਂ ਹਨ, ਜਿਵੇਂ ਕਿ ਆਰਥਿਕ ਖੇਤਰ, ਧਾਰਮਿਕ, ਸਮਾਜਕ, ਸਭਿਆਚਾਰਕ ਤੇ ਮਨੋਵਿਗਿਆਨਕ ਖੇਤਰ, ਭਾਵੁਕ ਜਾਂ ਬੌਧਿਕ ਖੇਤਰ, ਉਸੇ ਤਰ੍ਹਾਂ ਉਸ ਦਾ ਔਰਤ ਉਪਰ ਤਸ਼ੱਦਦ ਦਿਸਦੇ ਤੇ ਅਣਦਿਸਦੇ ਦੋਵਾਂ ਰੂਪਾਂ ਵਿੱਚ ਵਧ ਰਿਹਾ ਹੈ। ਕਤਲ, ਬਲਾਤਕਾਰ, ਜਲਾ ਦੇਣਾ, ਵੇਸਵਾਪਣ, ਤਲਾਕ ਤੇ ਭਰੂਣ ਹੱਤਿਆ ਬਹੁਤ ਆਮ ਗੱਲਾਂ ਹੋ ਗਈਆਂ ਹਨ। ਅਸੀਂ ਖਬਰਾਂ ਪੜ੍ਹਦੇ ਹਾਂ, ਸੁਣਦੇ ਹਾਂ ਤੇ ਬੇਬਸ ਜਿਹੇ ਚੁੱਪ ਹੋ ਜਾਂਦੇ ਹਾਂ । ਇਥੋਂ ਤੱਕ ਕਿ ਰੱਬ, ਸਮਾਜ ਤੇ ਕਾਨੂੰਨ ਵੀ ਚੁੱਪ ਤੇ ਬੇਬਸ ਹੋਏ ਦਿਸਦੇ ਹਨ। ਕਿਉਂ ? ਇਸ ਲਈ ਕਿ ਰੱਬ ਨੇ ਵੀ ਤਾਂ ਬੰਦਿਆਂ ਰਾਹੀਂ ਹੀ ਆਪਣਾ ਹੁਕਮ ਮਨਵਾਉਣਾ ਹੁੰਦਾ ਹੈ। ਸਮਾਜ ਵਿੱਚ ਵੀ ਤਾਂ ਉਸੇ ਹਾਵੀ ਵਰਗ ਦੀ ਚਲਦੀ ਹੈ। ਤੇ ਕਾਨੂੰਨ ਨੂੰ ਸਬੂਤ ਚਾਹੀਦੇ ਹੁੰਦੇ ਹਨ। ਕੌਣ ਆਪਣੀ ਜਾਨ ਜੋਖੋਂ ਵਿਚ ਪਾ ਕੇ ਇਨ੍ਹਾਂ ਲਈ ਗਵਾਹੀਆਂ ਦੇਣ ਆਵੇ । ਨਾਲੇ ਹਰ ਬੰਦਾ
Similar products